ਵਿਗੜਦੀ ਕਾਨੂੰਨ ਵਿਵਸਥਾ ਸਬੰਧੀ ਮੰਗ ਪੱਤਰ ਸੌਂਪਿਆ
10:48 AM Nov 09, 2024 IST
ਨਿੱਜੀ ਪੱਤਰ ਪ੍ਰੇਰਕ
ਖੰਨਾ, 8 ਨਵੰਬਰ
ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜੀਵ ਰਾਏ ਮਹਿਤਾ ਦੀ ਅਗਵਾਈ ਹੇਠ ਇਕ ਵਫ਼ਦ ਨੇ ਅੱਜ ਐੱਸਪੀ (ਐੱਚ) ਤਰੁਨ ਰਤਨ ਨੂੰ ਮਿਲ ਕੇ ਖੰਨਾ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੱਧ ਰਹੀਆਂ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ’ਤੇ ਚਿੰਤਾਂ ਦਾ ਪ੍ਰਗਟਾਵਾ ਕਰਦਿਆਂ ਇੱਕ ਮੰਗ ਪੱਤਰ ਸੌਂਪਿਆ। ਇਸ ਮੌਕੇ ਸਾਬਕਾ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਅਨਿਲ ਸ਼ੁਕਲਾ, ਐਡਵੋਕੇਟ ਅਮਿਤ ਵਰਮਾ ਨੇ ਕਿਹਾ ਕਿ ਕੱਲ੍ਹ ਜਰਨੈਲੀ ਸੜਕ ’ਤੇ ਸ਼ਹਿਰ ਦੀ ਇੱਕ ਮਹਿਲਾ ਡਾਕਟਰ ਦੀ ਸੋਨੇ ਦੀ ਚੇਨ ਝਪਟ ਲਈ ਗਈ। ਇਸੇ ਤਰ੍ਹਾਂ ਆਏ ਦਿਨ ਸ਼ਹਿਰ ਵਿੱਚ ਲੁੱਟ-ਮਾਰ ਤੇ ਝਪਟਮਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਅਪਰਾਧੀਆਂ ਨੂੰ ਛੇਤੀ ਤੋਂ ਛੇਤੀ ਨੱਥ ਪਾਈ ਜਾਵੇ। ਤਰੁਨ ਰਤਨ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਸ ਸਬੰਧੀ ਛੇਤੀ ਹੀ ਠੋਸ ਕਦਮ ਚੁੱਕੇ ਜਾਣਗੇ।
Advertisement
Advertisement