ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਬਜੈਕਟ ਕੰਬੀਨੇਸ਼ਨ: ਪ੍ਰਿੰਸੀਪਲ ਦੇ ਤਬਾਦਲੇ ’ਤੇ ਅੜੇ ਵਿਦਿਆਰਥੀ

10:44 AM Aug 31, 2024 IST
ਬਠਿੰਡਾ ਦੇ ਰਜਿੰਦਰਾ ਕਾਲਜ ’ਚ ਰੈਲੀ ਕਰਦੇ ਹੋਏ ਵਿਦਿਆਰਥੀ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ
ਬਠਿੰਡਾ, 30 ਅਗਸਤ
ਇੱਥੋਂ ਦੇ ਸਰਕਾਰੀ ਰਜਿੰਦਰਾ ਕਾਲਜ ਦੀ ਪ੍ਰਿੰਸੀਪਲ ਅਤੇ ਵਿਦਿਆਰਥੀ ਜਥੇਬੰਦੀਆਂ ਦਰਮਿਆਨ ਪੈਦਾ ਹੋਈ ਤਕਰਾਰ ਤਲਖ਼ ਹੁੰਦੀ ਜਾ ਰਹੀ ਹੈ। ਵਿਸ਼ਿਆਂ ਦੇ ਸੁਮੇਲ (ਸਬਜੈਕਟ ਕੰਬੀਨੇਸ਼ਨ) ਦੀ ਚੋਣ ਤੋਂ ਭਖ਼ਿਆ ਮਾਮਲਾ ਹੋਰ ਤਿੱਖਾ ਹੋ ਗਿਆ ਹੈ। ਵਿਦਿਆਰਥੀ ਸੰਗਠਨਾਂ ਨੇ ਪ੍ਰਿੰਸੀਪਲ ’ਤੇ ਤਾਨਾਸ਼ਾਹ ਵਤੀਰੇ ਦਾ ਇਲਜ਼ਾਮ ਲਾਉਂਦਿਆਂ, ਉਨ੍ਹਾਂ ਦੇ ਤਬਾਦਲੇ ਦੀ ਮੰਗ ਕੀਤੀ ਹੈ। ਵਿਦਿਆਰਥੀਆਂ ਨੇ ਐਲਾਨ ਕੀਤਾ ਹੈ ਕਿ ਜੇ ਜ਼ਿਲ੍ਹਾ ਪ੍ਰਸ਼ਾਸਨ ਨੇ 5 ਦਿਨਾਂ ’ਚ ਮਸਲਾ ਹੱਲ ਨਾ ਕੀਤਾ ਤਾਂ 4 ਸਤੰਬਰ ਤੋਂ ਸੰਘਰਸ਼ ਜ਼ਿਲ੍ਹਾ ਪ੍ਰਸ਼ਾਸਨ ਵੱਲ ਸੇਧਿਤ ਕੀਤਾ ਜਾਵੇਗਾ।
ਅੱਜ ਵੀ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਕਾਲਜ ਪ੍ਰਿੰਸੀਪਲ ਦੀ ਬਦਲੀ ਕਰਨ ਦੀ ਮੰਗ ਨੂੰ ਲੈ ਕੇ ਕਾਲਜ ’ਚ ਰੈਲੀ ਕੀਤੀ। ਵਿਦਿਆਰਥੀਆਂ ਨੇ ਐਲਾਨ ਕੀਤਾ ਕਿ ਜੇਕਰ 5 ਦਿਨਾਂ ਵਿੱਚ ਬਦਲੀ ਨਾ ਕੀਤੀ ਗਈ ਤਾਂ ਵਿਦਿਆਰਥੀ 4 ਸਤੰਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਸੰਘਰਸ਼ ਸ਼ੁਰੂ ਕਰਨਗੇ। ਪੀਐੱਸਯੂ ਦੇ ਸੂਬਾਈ ਆਗੂ ਧੀਰਜ ਕੁਮਾਰ, ਰਜਿੰਦਰ ਸਿੰਘ ਅਤੇ ਪੀਐੱਸਯੂ (ਲਲਕਾਰ) ਦੇ ਆਗੂ ਪਰਮਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਹਫ਼ਤੇ ਤੋਂ ਕਾਲਜ ਪ੍ਰਿੰਸੀਪਲ ਵੱਲੋਂ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਧੱਕੇ ਨਾਲ ਸਬਜੈਕਟ ਕੰਬੀਨੇਸ਼ਨ ਚੁਣਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਇਸ ਖ਼ਿਲਾਫ਼ ਪੀਐੱਸਯੂ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਲਗਾਤਾਰ ਅੰਦੋਲਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਮਾਮਲਾ ਹੱਲ ਕਰਨ ਦੀ ਬਜਾਇ ਪ੍ਰਿੰਸੀਪਲ ਵੱਲੋਂ ਇਸ ਅੰਦੋਲਨ ਨੂੰ ਕਥਿਤ ਫੇਲ੍ਹ ਕਰਨ ਲਈ ਵਿਦਿਆਰਥੀਆਂ ਦੇ ਕਾਲਜ ’ਚੋਂ ਨਾਮ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਪ੍ਰਿੰਸੀਪਲ ’ਤੇ ਕਥਿਤ ਦਹਿਸ਼ਤ ਪਾਉਣ, ਵਿਦਿਆਰਥੀਆਂ ਦੇ ਬੋਲਣ, ਇੱਕਠੇ ਹੋਣ ਅਤੇ ਪ੍ਰਦਰਸ਼ਨ ਕਰਨ ਦੇ ਸੰਵਿਧਾਨਕ ਹੱਕਾਂ ਨੂੰ ਖੋਹਣ ਦੇ ਦੋਸ਼ ਵੀ ਲਾਏ। ਇਸ ਮੌਕੇ ਪ੍ਰਦੀਪ ਗੋਨਿਆਣਾ, ਨਵਦੀਪ ਹਰਰਾਏਪੁਰ, ਕ੍ਰਿਸਟੀ ਬਠਿੰਡਾ, ਪਵਨਦੀਪ ਕੌਰ, ਸੁਸ਼ੀਲਾ, ਨਵਦੀਪ ਹਰਰਾਏਪੁਰ, ਜਸਕਰਨ ਸਿੰਘ, ਲਵਦੀਪ ਕੌਰ, ਰਮਨਦੀਪ ਕੌਰ ਸਮੇਤ ਵੱਡੀ ਗਿਣਤੀ ’ਚ ਵਿਦਿਆਰਥੀ, ਰੈਲੀ ਵਿੱਚ ਸ਼ਾਮਿਲ ਸਨ।

Advertisement

Advertisement