For the best experience, open
https://m.punjabitribuneonline.com
on your mobile browser.
Advertisement

ਸੁਭਾਸ਼ ਦੀਵਾਨਾ ਦੀ ਪੁਸਤਕ ‘ਖੁਸ਼ਬੂ ਕਲਾਮ ਦੀ’ ਲੋਕ ਅਰਪਣ

12:12 PM May 01, 2024 IST
ਸੁਭਾਸ਼ ਦੀਵਾਨਾ ਦੀ ਪੁਸਤਕ ‘ਖੁਸ਼ਬੂ ਕਲਾਮ ਦੀ’ ਲੋਕ ਅਰਪਣ
ਪੁਸਤਕ ਰਿਲੀਜ਼ ਕਰਦੇ ਹੋਏ ਸਭਾ ਦੇ ਮੈਂਬਰ ਅਤੇ ਸਾਹਿਤਕਾਰ।
Advertisement

ਗੁਰਦਾਸਪੁਰ

Advertisement

ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਸਥਾਨਕ ਗੋਲਡਨ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿੱਚ ਗ਼ਜ਼ਲਗੋ ਸੁਭਾਸ਼ ਦੀਵਾਨਾ ਦੀ ਪੁਸਤਕ ‘ਖੁਸ਼ਬੂ ਕਲਾਮ ਦੀ’ ਦਾ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਆਏ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ। ਪੁਸਤਕ ਉੱਤੇ ਸੀਤਲ ਸਿੰਘ ਗੁੰਨੋਪੁਰੀ ਵੱਲੋਂ ਪਰਚਾ ਪੜ੍ਹਿਆ ਗਿਆ। ਪਾਲ ਗੁਰਦਾਸਪੁਰੀ, ਡਾ. ਲੇਖ ਰਾਜ, ਸੁਲੱਖਣ ਸਰਹੱਦੀ ਤੇ ਡਾ. ਸੁਰਿੰਦਰ ਸ਼ਾਂਤ ਨੇ ਸੁਭਾਸ਼ ਦੀਵਾਨਾ ਨੂੰ ਵਿਅੰਗ ਗ਼ਜ਼ਲਕਾਰ ਕਿਹਾ। ਰਚਨਾਵਾਂ ਦੇ ਦੌਰ ਵਿੱਚ ਵਿਜੇ ਅਗਨੀਹੋਤਰੀ, ਬਲਦੇਵ ਸਿੱਧੂ, ਪ੍ਰੀਤ ਰਾਣਾ, ਵਰਗਿਸ ਸਲਾਮਤ, ਮੱਖਣ ਕੁਹਾੜ, ਰਾਜ ਗੁਰਦਾਸਪੁਰੀ, ਅਸ਼ੋਕ ਚਿੱਤਰਕਾਰ, ਗੋਪਾਲ ਸ਼ਰਮਾ, ਸੁਨੀਲ ਕੁਮਾਰ, ਰਣਬੀਰ ਆਕਾਸ਼, ਹਰਪ੍ਰੀਤ ਸਿੰਮੀ, ਸੁਖਵਿੰਦਰ ਰੰਧਾਵਾ, ਮਲਕੀਤ ਸੁਹਲ, ਪ੍ਰਿੰਸੀਪਲ ਅਮਰਜੀਤ ਸਿੰਘ, ਆਰ ਬੀ ਸੋਹਲ, ਸੁਲਤਾਨ ਭਾਰਤੀ, ਰਮੇਸ਼ ਕੁਮਾਰ ਜਾਨੂ, ਲਾਲੀ ਕਰਤਾਰਪੁਰੀ, ਰਾਜਨ ਤਰੇੜੀਆ, ਗੁਰਮੀਤ ਬਾਜਵਾ, ਕੇ ਪੀ ਸਿੰਘ, ਅਤੇ ਪਵਨ ਕੁਮਾਰ ਆਦਿ ਨੇ ਆਪਣੇ ਆਪਣੇ ਕਲਾਮ ਸੁਣਾਏ। ਸਟੇਜ ਦੀ ਕਾਰਵਾਈ ਪ੍ਰਤਾਪ ਪਾਰਸ ਨੇ ਚਲਾਈ। -ਨਿੱਜੀ ਪੱਤਰ ਪ੍ਰੇਰਕ

Advertisement
Author Image

sanam grng

View all posts

Advertisement
Advertisement
×