ਝਗੜੇ ਦਾ ਨੋਟਿਸ ਦੇਣ ਗਏ ਸਬ-ਇੰਸਪੈਕਟਰ ’ਤੇ ਹਮਲਾ; ਦੋ ਗ੍ਰਿਫ਼ਤਾਰ
07:42 AM Jan 29, 2025 IST
Advertisement
ਪੱਤਰ ਪ੍ਰੇਰਕ
ਜਲੰਧਰ, 28 ਜਨਵਰੀ
ਇੱਥੋਂ ਦੇ ਲਾਠੀਮਾਰ ਇਲਾਕੇ ’ਚ ਦੋ ਵਿਅਕਤੀਆਂ ਨੇੇ ਕਮਿਸ਼ਨਰੇਟ ਪੁਲੀਸ ਟੀਮ ’ਤੇ ਹਮਲਾ ਕਰ ਦਿੱਤਾ, ਜੋ ਪਤੀ-ਪਤਨੀ ਵਿਚਾਲੇ ਝਗੜੇ ਤੋਂ ਬਾਅਦ ਨੋਟਿਸ ਦੇਣ ਗਿਆ ਹੈ। ਹਮਲੇ ਤੋਂ ਬਾਅਦ ਮੁਲਜ਼ਮਾਂ ਨੇ ਸਬ-ਇੰਸਪੈਕਟਰ ਬਲਜੀਤ ਸਿੰਘ ਅਤੇ ਉਸ ਦੇ ਨਾਲ ਆਏ ਮੁਲਾਜ਼ਮ ਦੀ ਵਰਦੀ ਵੀ ਪਾੜ ਦਿੱਤੀ। ਹਮਲਾਵਰਾਂ ਥਾਣਾ ਡਿਵੀਜ਼ਨ ਨੰਬਰ-8 ਅਧੀਨ ਪੈਂਦੇ ਲਾਠੀਮਾਰ ਮੁਹੱਲਾ ਦੇ ਰਹਿਣ ਵਾਲੇ ਰਮੇਸ਼ ਕੁਮਾਰ ਅਤੇ ਬਲਜਿੰਦਰ ਕੁਮਾਰ ਉਰਫ਼ ਬਿੰਦਾ ਸਿੰਘ ਵਾਸੀ ਪਿੰਡ ਢੰਡਾ, ਪਤਾਰਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ 8 ਦੇ ਐਸਐਚਓ ਗੁਰਮੁੱਖ ਸਿੰਘ ਨੇ ਦੱਸਿਆ ਕਿ ਪੁਲੀਸ ਸੋਮਵਾਰ ਨੂੰ ਪਤੀ-ਪਤਨੀ ਦੇ ਝਗੜੇ ਸਬੰਧੀ ਸੂਚਨਾ ਦੇਣ ਲਈ ਲਾਠੀਮਾਰ ਇਲਾਕੇ ਵਿੱਚ ਗਈ ਸੀ।
Advertisement
Advertisement
Advertisement