ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਜਾਇਜ਼ ਖਣਨ ਦੀ ਭੇਟ ਚੜ੍ਹਿਆ ਸੁਆਂ ਨਦੀ ਦਾ ਪੱਕਾ ਪੁਲ

11:38 AM Dec 18, 2023 IST
ਪੁਲ ਦੀਆਂ ਖਿਸਕੀਆਂ ਸਲੈਬਾਂ ਦੀ ਝਲਕ।

ਬਲਵਿੰਦਰ ਰੈਤ
ਨੂਰਪੁਰ ਬੇਦੀ, 17 ਦਸੰਬਰ
ਕਲਵਾਂ ਮੌੜ ਤੋਂ ਨੰਗਲ ਮੇਨ ਸੜਕ ’ਤੇ ਇਥੋਂ 15 ਕਿਲੋਮੀਟਰ ਦੂਰ ਐੈਲਗਰਾਂ ਸੁਆਂ ਨਦੀ ’ਤੇ ਬਣਿਆ ਪੱਕਾ ਪੁਲ ਨਾਜਾਇਜ਼ ਖਣਨ ਦੀ ਭੇਟ ਚੜਦਾ ਨਜ਼ਰ ਆ ਰਿਹਾ ਹੈ। ਪੁਲ ਦੀਆਂ ਸਲੈਬਾਂ ਖਿਸਕ ਗਈਆਂ ਹਨ। ਪੈਦਲ ਜਾਣ ਵਾਲੇ ਰਾਹਗੀਰ ਦਾ ਪੈਰ ਫਿਸਲਣ ਕਾਰਨ ਕਦੇ ਵੀ ਹਾਦਸਾ ਵਾਪਰ ਸਕਦਾ ਹੈ। ਇਹ ਪੁਲ ਸੁਆਂ ਨਦੀ ਵਿੱਚ ਜ਼ਿਆਦਾ ਪਾਣੀ ਆਉਣ ਕਾਰਨ ਜਾਂ ਇਸ ਤੋਂ ਲੰਘਦੇ ਹੈਵੀ ਟਿੱਪਰਾਂ ਅਤੇ ਟਰਾਲਿਆਂ ਨੇ ਪੁਲ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੋਕਾਂ ਵਿੱਚ ਪੁਲ ਦੇ ਡਿੱਗਣ ਨੂੰ ਲੈ ਕੇ ਕਾਫੀ ਡਰ ਪਾਇਆ ਜਾ ਰਿਹਾ ਹੈ। ਜਦੋਂ ਅੱਜ ਪੁਲ ’ਤੇ ਦੇਖਿਆਂ ਗਿਆ ਤਾਂ ਪੁਲ ਦੀਆਂ ਸਲੈਬਾਂ ਖਿਸਕੀਆਂ ਹੋਈਆਂ ਹਨ, ਕਿਸੇ ਵੇਲੇ ਵੀ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਦੱਸਣਯੋਗ ਹੈ ਕਿ ਇਸ ਪੁਲ ਦਾ ਨੀਂਹ ਪੱਥਰ ਤਤਕਾਲੀ ਮੁੱਖ ਮੰਤਰੀ ਮਹਰੂਮ ਪ੍ਰਕਾਸ਼ ਸਿੰਘ ਬਾਦਲ ਨੇ 23 ਸਾਲ ਪਹਿਲਾਂ ਸਾਲ 2001 ਵਿੱਚ ਰੱਖਿਆ ਸੀ। ਪੁਲ ਤੋਂ ਪਹਿਲਾਂ ਬਰਸਾਤ ਦੇ ਮੌਸਮ ਵਿੱਚ ਇਸ ਇਲਾਕੇ ਦਾ ਨੰਗਲ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਖੇਤਰਾਂ ਨਾਲ ਸੰਪਰਕ ਟੁੱਟ ਜਾਂਦਾ ਸੀ ਤੇ ਇਹ ਪੱਕਾ ਪੁਲ ਬਣਨ ਨਾਲ ਇਸ ਇਲਾਕੇ ਲਈ ਕਾਫੀ ਫਾਇਦਾ ਹੋਇਆ ਹੈ। ਖਣਨ ਮਾਫ਼ੀਏ ਨੇ ਵੀ ਇਸ ਪੁਲ ਦਾ ਨਾਜਾਇਜ਼ ਫਾਇਦਾ ਲਿਆ ਹੈ ਤੇ ਓਵਰਲੋਡ ਟਿੱਪਰਾਂ ਨੇ ਇਸ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਪਿੰਡ ਨਲਹੋਟੀ ਤੇ ਸਰਪੰਚ ਸੁਰਜੀਤ ਸਿੰਘ ਕਾਹਲੋਂ ਤੇ ਸੁਆੜਾ ਦੇ ਸਾਬਕਾ ਸਰਪੰਚ ਰਾਜ ਕੁਮਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਦੀ ਮੁਰੰਮਤ ਪਹਿਲ ਦੇ ਅਧਾਰ ’ਤੇ ਕਰਨ ਦੇ ਹੁਕਮ ਦਿੱਤੇ ਜਾਣ। ਜੇਕਰ ਪੁਲ ਡਿੱਗਦਾ ਹੈ ਤਾਂ ਇਸ ਇਲਾਕੇ ਦਾ ਨੰਗਲ ਅਤੇ ਹਿਮਾਚਲ ਪ੍ਰਦੇਸ਼ ਤੋਂ ਸੰਪਰਕ ਟੁੱਟ ਸਕਦਾ ਹੈ। ਪੁਲ ਦੀਆਂ ਸਲੈਬਾਂ ਖਿਸਕਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ।

Advertisement

ਮਾਹਿਰਾਂ ਤੋਂ ਪੁਲ ਦੀ ਨਿਰੀਖਣ ਕਰਵਾਇਆ ਗਿਆ ਹੈ: ਐੱਸਡੀਓ
ਇਸ ਸਬੰਧੀ ਪੰਜਾਬ ਨਿਰਮਾਣ ਵਿਭਾਗ ਦੇ ਐੱਸਡੀਓ ਵਿਵੇਕ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਪੁਲ ਦੀਆਂ ਸਲੈਬਾਂ ਜ਼ਿਆਦਾ ਪਾਣੀ ਆਉਣ ਕਾਰਨ ਖਿਸਕੀਆਂ ਹਨ ਤੇ ਪੁਲ ਦਾ ਮਾਹਿਰਾਂ ਨੂੰ ਵਿਜ਼ਟ ਕਰਵਾਇਆ ਗਿਆ ਹੈ ਤੇ ਉਨ੍ਹਾਂ ਵੱਲੋਂ ਜਲਦੀ ਵਿਭਾਗ ਨੂੰ ਰਿਪੋਰਟ ਆ ਜਾਵੇਗੀ ਉਸ ਤੋਂ ਬਾਅਦ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।

Advertisement
Advertisement