ਆਰੀਆ ਕਾਲਜ ’ਚ ਵਿਦਿਆਰਥੀਆਂ ਨੂੰ ਯੋਗ ਕਰਵਾਇਆ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਜਨਵਰੀ
ਹਰਿਆਣਾ ਯੋਗ ਕਮਿਸ਼ਨ, ਹਰਿਆਣਾ ਸਰਕਾਰ ਦੇ ਨਿਰਦੇਸ਼ ਅਨੁਸਾਰ ਆਯੋਜਿਤ ਸਪਤਾਹਿਕ ਸੂਰੀਆ ਨਮਸਕਾਰ ਅਭਿਆਨ ਦੇ ਚੌਥੇ ਦਿਨ ਅੱਜ ਆਰੀਆ ਕੰਨਿਆ ਕਾਲਜ ਵਿਚ ਸਵਾਮੀ ਵਿਵੇਕਾਨੰਦ ਤੇ ਯੁਵਾ ਸੈੱਲ ਵਲੋਂ ਸੂਰੀਆ ਨਮਸਕਾਰ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਸਵਾਮੀ ਵਿਵੇਕਾਨੰਦ ਤੇ ਮਹਾਂਰਿਸ਼ੀ ਦਿਆ ਨੰਦ ਸਰਸਵਤੀ ਜੈਅੰਤੀ ਦੇ ਸੰਦਰਭ ਵਿਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੰਦਰੁਸਤ ਸਰੀਰ ਵਿੱਚ ਹੀ ਸਿਹਤਮੰਦ ਮਨ ਤੇ ਸ਼ੁਧ ਵਿਚਾਰਾਂ ਦਾ ਨਿਵਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਯੋਗ ਪੁਰਾਤਨ ਕਾਲ ਤੋਂ ਹੀ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਸਭ ਤੋਂ ਵਧੀਆ ਸਾਧਨ ਰਿਹਾ ਹੈ। ਸਵਾਮੀ ਵਿਵੇਕਾਨੰਦ ਯੁਵਾ ਸੈੱਲ ਦੀ ਇੰਚਾਰਜ ਡਾ. ਸਿਮਰਜੀਤ ਕੌਰ ਨੇ ਸੂਰੀਆ ਨਮਸਕਾਰ ਦੇ ਲਾਭ ਦੱਸਦਿਆਂ ਕਿਹਾ ਕਿ ਯੋਗ ਦੀ ਇਸ ਕਿਰਿਆ ਨਾਲ ਮਨੁੱਖ ਦੇ ਦੇ ਸਰੀਰ ਵਿਚ ਵਿਟਾਮਿਨ ਡੀ ਦੀ ਪੂਰਤੀ ਹੁੰਦੀ ਹੈ ਡਾ. ਮੁਮਤਾਜ ਦੀ ਅਗਵਾਈ ਹੇਠ ਸੰਤੋਸ਼, ਵੀਨਾ ਤੇ ਕਾਲਜ ਦੀਆਂ 24 ਵਿਦਿਆਰਥਣਾਂ ਨੇ ਸੂਰੀਆ ਨਮਸਕਾਰ ਦਾ ਲਾਹਾ ਲਿਆ।