ਵਿਦਿਆਰਥੀਆਂ ਨੂੰ ਫ਼ਸਲ ਪ੍ਰਣਾਲੀ ਬਾਰੇ ਜਾਣੂ ਕਰਵਾਇਆ
07:14 AM Sep 27, 2024 IST
ਮੰਡੀ ਗੋਬਿੰਦਗੜ੍ਹ:
Advertisement
ਆਰਆਈਐੱਮਟੀ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਸਕੂਲ ਆਫ਼ ਐਗਰੀਕਲਚਰਲ ਸਾਇੰਸਜ਼ ਐਂਡ ਟੈਕਨਾਲੋਜੀ ਦੇ ਬੀਐੱਸਸੀ ਖੇਤੀਬਾੜੀ ਪ੍ਰੋਗਰਾਮ ਦੇ ਵਿਦਿਆਰਥੀਆਂ ਨੇ ਪਿੰਡ ਜੰਡਾਲੀ ਦਾ ਦੌਰਾ ਕੀਤਾ, ਜਿਸ ਵਿਚ ਵਿਦਿਆਰਥੀਆਂ ਦੇ ਨਾਲ ਦੋ ਅਧਿਆਪਕ ਡਾ. ਆਰਐੱਸ ਸਰਲਾਚ ਅਤੇ ਡਾ. ਜਯੇਸ਼ ਗਰਗ ਵੀ ਸ਼ਾਮਲ ਸਨ। ਇਸ ਦੌਰਾਨ ਬੀਐੱਸਸੀ ਖੇਤੀਬਾੜੀ ਦੇ ਵਿਦਿਆਰਥੀਆਂ ਨੇ ਕਿਸਾਨਾਂ ਦੇ ਨਾਲ ਕਣਕ-ਝੋਨਾ ਫ਼ਸਲ ਪ੍ਰਣਾਲੀ ’ਤੇ ਚਰਚਾ ਕੀਤੀ। ਖੇਤੀਬਾੜੀ ਫੈਕਲਟੀ ਦੇ ਡੀਨ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਕਿਸਾਨਾਂ ਨਾਲ ਬਿਹਤਰ ਫਸਲ ਉਤਪਾਦਨ ਅਤੇ ਮਿੱਟੀ ਦੇ ਸਿਹਤ ਪ੍ਰਬੰਧਨ ਉੱਤੇ ਸੁਝਾਅ ਸਾਂਝੇ ਕੀਤੇ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਨਾਗਰਾ ਐਨੀਮਲ ਫੀਡ ਇੰਡਸਟਰੀ ਦਾ ਵੀ ਦੌਰਾ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement