ਵਿਦਿਆਰਥੀਆਂ ਵੱਲੋਂ ਸਿਹਤ ਕੇਂਦਰ ਕੌਲੀ ਦਾ ਦੌਰਾ
ਖੇਤਰੀ ਪ੍ਰਤੀਨਿਧ
ਪਟਿਆਲਾ, 19 ਦਸੰਬਰ
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਤੋਂ ਬੀਏ ਗੁਰਮੁਖੀ ਸਿੱਖਿਆ ਭਾਗ ਪਹਿਲਾ ਦੇ ਵਿਦਿਆਰਥੀਆਂ ਵੱਲੋਂ ਮੁੱਢਲਾ ਸਿਹਤ ਕੇਂਦਰ ਕੌਲੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਐੱਸਐੱਮਓ ਡਾ. ਗੁਰਪ੍ਰੀਤ ਸਿੰਘ ਨਾਗਰਾ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੂੰ ਸਿਹਤ ਸਬੰਧੀ ਸੁਵਿਧਾਵਾਂ ਬਾਰੇ ਜਾਗਰੂਕ ਕੀਤਾ ਗਿਆ। ਡਾ. ਸਾਜਿਦ ਨੇ ਸਿਹਤ ਸਬੰਧੀ ਪ੍ਰੋਗਰਾਮਾਂ ਅਤੇ ਸੁਵਿਧਾਵਾਂ ਤੇ ਡਾ. (ਮੇਜਰ) ਯੋਗੇਸ਼ ਵੱਲੋਂ ਸੀ.ਪੀ.ਆਰ. ਸਬੰਧੀ ਜਾਣਕਾਰੀ ਦਿੱਤੀ। ਆਯੁਰਵੇਦ ਪ੍ਰਣਾਲੀ ਦੀ ਮਨੁੱਖ ਨੂੰ ਦੇਣ ਬਾਰੇ ਦੱਸਦਿਆਂ ਡਾ. ਸੰਜੀਵ ਨੇ ਦੱਸਿਆ ਕਿ ਕਿਵੇਂ ਅਸੀਂ ਪੁਰਾਣੀਆਂ ਰਵਾਇਤੀ ਇਲਾਜ ਪੱਧਤੀਆਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਸੁਖਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਿਹਤ ਕੇਂਦਰ ਦਾ ਦੌਰਾ ਕਰਵਾਉਂਦਿਆਂ ਸਿਹਤ ਦੇ ਬੁਨਿਆਦੀ ਢਾਂਚੇ ਅਤੇ ਕਾਰਜ ਵਿਵਸਥਾ ਬਾਰੇ ਜਾਣਕਾਰੀ ਦਿੱਤੀ ਗਈ। ਸਟਾਫ਼ ਨਰਸ ਮਧੂ ਬਾਲਾ ਵੱਲੋਂ ਲੋੜ ਪੈਣ ’ਤੇ ਪੱਟੀ ਕਰਨ ਦਾ ਸਹੀ ਤਰੀਕਾ ਤੇ ਅਮਨਦੀਪ ਕੌਰ ਨੇ ਟੀ.ਬੀ. ਬਾਰੇ ਸਰਕਾਰ ਦੀ ਸੌ ਦਿਨਾਂ ਮੁਹਿੰਮ ਬਾਰੇ ਦੱਸਿਆ। ਇੰਸਟੀਚਿਊਟ ਦੇ ਸਹਾਇਕ ਡਾਇਰੈਕਟਰ ਡਾ. ਸਤਵਿੰਦਰ ਸਿੰਘ ਵੱਲੋਂ ਡਾਕਟਰਾਂ ਅਤੇ ਸਟਾਫ ਦਾ ਧੰਨਵਾਦ ਕੀਤਾ। ਸੰਸਥਾ ਵੱਲੋਂ ਸਹਾਇਕ ਪ੍ਰੋਫੈਸਰ ਸਰਬਜੀਤ ਕੌਰ, ਗਾਈਡ ਭਵਜੋਤ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਿੰਦਰ ਸਿੰਘ ਸਮੇਤ ਸਟਾਫ਼ ਹਾਜ਼ਰ ਸੀ।