ਪ੍ਰੀਖਿਆ ਫੀਸਾਂ ਵਿੱਚ ਵਾਧੇ ਖ਼ਿਲਾਫ਼ ਡਟੇ ਵਿਦਿਆਰਥੀ
06:14 AM Oct 17, 2024 IST
ਪੱਤਰ ਪ੍ਰੇਰਕ
ਚੰਡੀਗੜ੍ਹ, 16 ਅਕਤੂਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਪ੍ਰੀਖਿਆ ਫੀਸਾਂ ਵਿੱਚ ਕੀਤੇ ਭਾਰੀ ਵਾਧੇ, ਪੀਐੱਚ ਡੀ ਕੋਰਸ ਵਰਕ ਫੀਸ, ਗੈਸਟ ਚਾਰਜਿਜ਼, ਮੈੱਸ-ਕੰਟੀਨ ਚਾਰਜਿਜ਼, ਰੈਗੂਲਰ ਹੋਸਟਲ ਅਲਾਟਮੈਂਟ ਦੀ ਬਜਾਏ ਗੈਸਟ ਬੇਸ ਹੋਸਟਲ ਵਿੱਚ ਵਾਧਾ ਆਦਿ ਸਮੇਤ ਹੋਰ ਕਈ ਮੁੱਦਿਆਂ ਨੂੰ ਲੈ ਕੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਐਸਐਫਐਸ ਦੇ ਪ੍ਰਧਾਨ ਸੰਦੀਪ, ਪੀਐੱਸਯੂ (ਲਲਕਾਰ) ਤੋਂ ਮਨਿਕਾ ਅਤੇ ਸਾਰਾਹ ਸਮੇਤ ਹੋਰ ਕਈ ਆਗੂਆਂ ਨੇ ਕਿਹਾ ਕਿ ਪੀਯੂ ਅਥਾਰਟੀ ਲਗਾਤਾਰ ਫੀਸਾਂ ਵਧਾ ਰਹੀ ਹੈ ਅਤੇ ਪੰਜਾਬ ਯੂਨੀਵਰਸਿਟੀ ਦੇ ਨਿੱਜੀਕਰਨ ਨੂੰ ਤੇਜ਼ ਕਰ ਰਹੀ ਹੈ। ਪ੍ਰੀਖਿਆ ਫੀਸ ਵਧਾ ਕੇ 3,210 ਰੁਪਏ ਦਿੱਤੀ ਗਈ ਹੈ, ਪ੍ਰੀ-ਪੀ.ਐੱਚ.ਡੀ. ਕੋਰਸ ਵਰਕ ਦੀ ਫੀਸ ਵਧਾ ਕੇ 10 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।
Advertisement
Advertisement