ਕੋਵਿਡ ਕਾਰਨ ਬਣੇ ਹਾਲਾਤ ਤੋਂ ਵਿਦਿਆਰਥੀ ਘਬਰਾਉਣ ਨਾ: ਸੰਧੂ
06:38 AM Aug 21, 2020 IST
ਵਾਸ਼ਿੰਗਟਨ: ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇੱਥੇ ਭਾਰਤੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਦਮਿਕ ਸੈਸ਼ਨਾਂ ਬਾਰੇ ਬਣੀ ਬੇਯਕੀਨੀ ਕਾਰਨ ਉਹ ਪ੍ਰੇਸ਼ਾਨ ਨਾ ਹੋਣ ਕਿਉਂਕਿ ਕੋਵਿਡ-19 ਮਹਾਮਾਰੀ ਇੱਕ ਅਸਥਾਈ ਸੰਕਟ ਹੈ। ਸ੍ਰੀ ਸੰਧੂ ਨੇ ਡਿਜੀਟਲ ਮਾਧਿਅਮ ਰਾਹੀਂ 50 ਤੋਂ ਵੱਧ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਪ੍ਰੇਸ਼ਾਨ ਹੋਣ ਦੀ ਥਾਂ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਅਚਾਨਕ ਬਣੇ ਹਾਲਾਤ ਤੋਂ ਹੋਰ ਜ਼ਿਆਦਾ ਮਿਹਨਤ ਕਰਨ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਆਧੁਨਿਕ, ਆਤਮਨਿਰਭਰ ਤੇ ਖੁਸ਼ਹਾਲ ਭਾਰਤ ਬਣਾਉਣ ’ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਚੁਣੌਤੀਆਂ ਅਸਥਾਈ ਹਨ ਅਤੇ ਇਨ੍ਹਾਂ ਤੋਂ ਡਰ ਕੇ ਸੁਫ਼ਨਿਆਂ ਨੂੰ ਸੱਚ ਕਰਨ ਦੀਆਂ ਕੋਸ਼ਿਸ਼ਾਂ ਛੱਡਣੀਆਂ ਨਹੀਂ ਚਾਹੀਦੀਆਂ।
-ਪੀਟੀਆਈ
Advertisement
Advertisement