ਪੀਟੀਏ ਫੰਡ ਵਸੂਲਣ ਦਾ ਵਿਦਿਆਰਥੀਆਂ ਵੱਲੋਂ ਵਿਰੋਧ
05:01 PM Jul 15, 2024 IST
Advertisement
ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 15 ਜੁਲਾਈ
ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਅੱਜ ਵਿਦਿਆਰਥੀਆਂ ਵੱਲੋਂ ਪੀ.ਟੀ.ਏ. ਫੰਡ ਭਰਾਉਣ ਦੇ ਫ਼ੈਸਲੇ ਵਿਰੁੱਧ ਕਾਲਜ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਿਆ ਜਾਣਾ ਸੀ ਪਰ ਪ੍ਰਿੰਸੀਪਲ ਨੇ ਜਥੇਬੰਦੀ ਦੇ ਨਾਮ ਹੇਠ ਮੰਗ ਪੱਤਰ ਲੈਣ ਤੋਂ ਇਨਕਾਰ ਕੀਤਾ ਜਿਸ ਦੇ ਰੋਸ ਵਜੋਂ ਵਿਦਿਆਰਥੀਆਂ ਵੱਲੋਂ ਕਾਲਜ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਦਫ਼ਤਰ ਦੇ ਦਰਵਾਜ਼ੇ ’ਤੇ ਮੰਗ ਪੱਤਰ ਚਿਪਕਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੀ.ਟੀ.ਏ. ਫੰਡ ਐੱਸ.ਸੀ. ਵਿਦਿਆਰਥੀਆਂ ਤੋਂ ਵਸੂਲਣ ਦਾ ਫ਼ੈਸਲਾ ਫੌਰੀ ਰੱਦ ਹੋਣਾ ਚਾਹੀਦਾ ਹੈ। ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਵੱਡੀ ਗਿਣਤੀ ਗਰੀਬ ਪਰਿਵਾਰਾਂ ਦੇ ਵਿਦਿਆਰਥੀ ਪੜ੍ਹਦੇ ਹਨ। ਇਨ੍ਹਾਂ ਵਿਦਿਆਰਥੀਆਂ ਦੀ ਦਾਖਲਾ ਫੀਸ ਪਿਛਲੇ ਸਾਲ 500 ਦੇ ਕਰੀਬ ਲਈ ਗਈ ਸੀ ਪਰ ਇਹ ਫ਼ੀਸ ਇਸ ਸਾਲ ਵੱਧ ਕੇ 2100 ਰੁਪਏ ਹੋ ਗਈ ਹੈ। ਇਸ ਫ਼ੀਸ ਨਾਲ ਵਿਦਿਆਰਥੀਆਂ ’ਤੇ ਆਰਥਿਕ ਬੋਝ ਵਧੇਗਾ।
Advertisement
Advertisement
Advertisement