For the best experience, open
https://m.punjabitribuneonline.com
on your mobile browser.
Advertisement

ਵਿਦਿਆਰਥੀਆਂ ਨੇ ਪਾਣੀ ਦੀ ਸੰਭਾਲ ਬਾਰੇ ਨਾਟਕ ਖੇਡਿਆ

06:26 AM May 03, 2024 IST
ਵਿਦਿਆਰਥੀਆਂ ਨੇ ਪਾਣੀ ਦੀ ਸੰਭਾਲ ਬਾਰੇ ਨਾਟਕ ਖੇਡਿਆ
ਦੜੂਆ ਵਿੱਚ ਨਾਟਕ ਖੇਡਦੇ ਹੋਏ ਵਿਦਿਆਰਥੀ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਮਈ
ਮਹਾਰਿਸ਼ੀ ਦਯਾਨੰਦ ਪਬਲਿਕ ਸਕੂਲ, ਐੱਮਡੀਏਵੀ ਭਵਨ ਦੜੂਆ ਨੇ ਯੂਟੀ ਪ੍ਰਸ਼ਾਸਨ ਦੇ ਵਾਤਾਵਰਨ ਵਿਭਾਗ ਦੇ ਸਹਿਯੋਗ ਨਾਲ ਜਲ ਸਰੋਤ ਦਿਵਸ ਮੌਕੇ ਇਕ ਨੁੱਕੜ ਨਾਟਕ ਖੇਡਿਆ। ਇਹ ਨਾਟਕ ਸਕੂਲ ਕੈਂਪਸ ਅਤੇ ਪਿੰਡ ਦੜੂਆ ਵਿੱਚ ਖੇਡਿਆ ਗਿਆ।
ਇਸ ਨਾਟਕ ਰਾਹੀਂ ਵਿਦਿਆਰਥੀਆਂ ਨੇ ਸੰਦੇਸ਼ ਦਿੱਤਾ ਕਿ ਧਰਤੀ ਦੇ ਸਾਰੇ ਜੀਵਾਂ ਲਈ ਪਾਣੀ ਜ਼ਰੂਰੀ ਸਰੋਤ ਹੈ। ਪੀਣ ਵਾਲੇ ਸਾਫ਼ ਪਾਣੀ ਦੀ ਮਾਤਰਾ ਲਗਾਤਾਰ ਘੱਟਦੀ ਜਾ ਰਹੀ ਹੈ। ਸੁੱਕੇ ਇਲਾਕਿਆਂ ਦੇ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਦੇ ਫਾਲਤੂ ਵਹਾਅ ਅਤੇ ਜਲਘਰਾਂ ਵਿੱਚ ਕੂੜਾ ਸੁੱਟਣ ਨਾਲ ਪਾਣੀ ਦੂਸ਼ਿਤ ਹੋ ਜਾਂਦਾ ਹੈ। ਹਰੇਕ ਸਾਲ ਪਾਣੀ ਦੀ ਘਾਟ ਕਾਰਨ ਅਣਗਿਣਤ ਜਾਨਵਰ, ਪੰਛੀ ਅਤੇ ਇਨਸਾਨ ਮਰ ਜਾਂਦੇ ਹਨ। ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਜੰਗਲ ਅਹਿਮ ਭੂਮਿਕਾ ਨਿਭਾਉਂਦੇ ਹਨ, ਇਸ ਲਈ ਰੁੱਖ ਲਗਾਉਣੇ ਚਾਹੀਦੇ ਹਨ। ਸਕੂਲ ਦੀ ਵਾਈਸ ਪ੍ਰਿੰਸੀਪਲ ਅੰਜੂ ਮੌਦਗਿਲ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਇਸ ਸਕਿੱਟ ਵਿੱਚ ਕਿਰਨ ਪ੍ਰਭਾ, ਕਿਰਨ ਧਸਮਾਨਾ, ਦੀਪਾਲੀ ਵਰਮਾ ਅਤੇ ਮਧੂਬਾਲਾ ਨੇ ਮਾਰਗਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਵਿਨੋਦ ਕੁਮਾਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਜਲ ਸਰੋਤਾਂ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰੇਰਿਤ ਕਰਨਾ ਹੈ।

Advertisement

Advertisement
Author Image

joginder kumar

View all posts

Advertisement
Advertisement
×