ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਦਿਆਰਥੀਆਂ ਨੇ ਸਕੂਲਾਂ ਦੇ ਮੈਦਾਨਾਂ ਵਿੱਚ ਪੌਦੇ ਲਗਾਏ

07:22 AM Jul 23, 2024 IST
ਸੰਤ ਈਸ਼ਰ ਪਬਲਿਕ ਸਕੂਲ ਛਾਹੜ ਵਿੱਚ ਪੌਦੇ ਲਗਾਉਂਦੇ ਹੋਏ ਸਟਾਫ ਅਤੇ ਵਿਦਿਆਰਥੀ। -ਫੋਟੋ: ਸ਼ੀਤਲ

ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 22 ਜੁਲਾਈ
ਇਲਾਕੇ ਦੀ ਨਾਮਵਰ ਸੰਸਥਾ ਸੰਤ ਈਸ਼ਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਾਹੜ ਵਿਖੇ ਮਿਸ਼ਨ ਹਰਿਆਲੀ ਤਹਿਤ ਪੌਦੇ ਲਗਾਏ ਗਏ। ਇਸ ਮੌਕੇ ਜਗਜੀਤ ਸਿੰਘ ਧੂਰੀ ਪ੍ਰਧਾਨ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸਨ ਵੱਲੋਂ ਸ਼ਮੂਲੀਅਤ ਕੀਤੀ ਗਈ। ਸਕੂਲ ਦੀ ਮੈਨੇਜਰ ਗੁਰਮੀਤ ਕੌਰ ਅਤੇ ਪ੍ਰਿੰਸੀਪਲ ਮਨਜੀਤਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਪੌਦੇ ਲਾਉਣ ਅਤੇ ਖੁਦ ਸਾਂਭ-ਸੰਭਾਲ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਵਾਈਸ ਪ੍ਰਿਸੀਪਲ ਸੁਧਾਸ਼ੂ ਸ਼ਰਮਾ ਨੇ ਵੀ ਸੰਬੋਧਨ ਕੀਤਾ।
ਪਾਤੜਾਂ (ਪੱਤਰ ਪ੍ਰੇਰਕ): ਲਾਈਫ ਕਲੱਬ ਪਾਤੜਾਂ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਦੁਗਾਲ ਵਿੱਚ ਮੁੱਖ ਅਧਿਆਪਕ ਰਾਜਪਾਲ ਸਿੰਘ ਤੂਰ ਅਤੇ ਕਲੱਬ ਦੇ ਪ੍ਰਧਾਨ ਅਤੁਲ ਸ਼ਰਮਾ ਦੀ ਅਗਵਾਈ ਹੇਠ ਪੌਦੇ ਲਾ ਕੇ ਵਿਦਿਆਰਥੀਆਂ ਨੂੰ ਬੂਟਿਆਂ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸ਼ਰਮਾ ਨੇ ਕਿਹਾ ਹੈ ਕਿ ਸਕੂਲ ਦੀ ਚਾਰਦੀਵਾਰੀ ਵਿੱਚ ਅੰਬ, ਆਂਵਲਾ, ਜਾਮਣ, ਬਿਲ, ਨਿੰਬੂ ਆਦਿ ਦੇ 50 ਬੂਟੇ ਲਾਏ ਗਏ ਹਨ। ਸਕੂਲ ਮੁਖੀ ਰਾਜਪਾਲ ਸਿੰਘ ਤੂਰ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਮੈਂਬਰ ਡੀਡੀ ਸਿੰਗਲਾ, ਮੰਜੂਲਾ ਰਾਣੀ, ਸੁਖਵਿੰਦਰ ਸਿੰਘ, ਬਲਵਿੰਦਰ ਕੌਰ, ਕੋਮਲ ਗੋਇਲ, ਸੋਨੀਆ ਰਾਣੀ, ਸਮਸ਼ੇਰ ਸਿੰਘ ਭੋਲਾ ਹਾਜ਼ਰ ਸਨ।
ਦੇਵੀਗੜ੍ਹ (ਪੱਤਰ ਪ੍ਰੇਰਕ): ਸਰਕਾਰੀ ਮਿਡਲ ਸਮਾਰਟ ਸਕੂਲ ਖਰਾਬਗੜ੍ਹ ਅੱਜ ਵਿਦਿਆਥੀਆਂ ਨੇ ਪੌਦੇ ਲਾਏ। ਇਸ ਮੌਕੇ ਬੱਚਿਆਂ ਨੇ ਪੌਦਿਆਂ ਦੀ ਦੇਖ ਰੇਖ ਕਰਨ ਦੀ ਸਹੁੰ ਵੀ ਚੁੱਕੀ। ਇਸ ਮੌਕੇ ਮੁੱਖ ਅਧਿਆਪਕ ਅਤੇ ਸਕੂਲ ਦਾ ਸਟਾਫ਼ ਹਾਜ਼ਰ ਸੀ।

Advertisement

Advertisement
Advertisement