ਮੋਦੀ ਦੇ ਫੋਨ ਨਾਲ ਵਿਦਿਆਰਥੀ ਸੱਤਵੇਂ ਅਸਮਾਨ ’ਤੇ
08:30 AM Jul 27, 2020 IST
Advertisement
ਕੋਚੀ: ਸੀਬੀਐੱਸਈ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਕਾਮਰਸ ਸਟ੍ਰੀਮ ’ਚ ਸਕੂਲ ’ਚੋਂ ਅੱਵਲ ਰਿਹਾ ਵਿਦਿਆਰਥੀ ਵਨਿਾਇਕ ਐੱਮ ਮੱਲਿਲ ਅੱਜ ਉਸ ਵੇਲੇ ਸੱਤਵੇਂ ਅਸਮਾਨ ’ਤੇ ਪਹੁੰਚ ਗਿਆ ਜਦੋਂ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੋਨ ਆਇਆ। ਪ੍ਰਧਾਨ ਮੰਤਰੀ ਨੇ ਵਨਿਾਇਕ ਨੂੰ ਕਿਹਾ, ‘‘ਸ਼ਾਬਾਸ਼ ਵਨਿਾਇਕ, ਸ਼ਾਬਾਸ਼। ਜੋਸ਼ ਕਿਵੇਂ ਹੈ? ਇੱਥੋਂ ਕਰੀਬ 70 ਕਿਲੋਮੀਟਰ ਦੂਰ ਸਥਿਤ ਜਵਾਹਰ ਨਵੋਦਿਆ ਵਿਦਿਆਲਾ, ਨੇਰੀਆਮੰਗਲਮ ਦੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਪ੍ਰਧਾਨ ਮੰਤਰੀ ਦੇ ਇਸ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਹਾਈ ਸਰ।’’ ਇਹ ਗੱਲਬਾਤ ਅੱਜ ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਵਿੱਚ ਵੀ ਸੁਣਾਈ ਗਈ। ਸ੍ਰੀ ਮੋਦੀ ਵੱਲੋਂ ਦਿੱਲੀ ਦਾ ਦੌਰਾ ਕਰਨ ਸਬੰਧੀ ਮਿਲੇ ਸੱਦੇ ’ਤੇ ਵਨਿਾਇਕ ਨੇ ਕਿਹਾ ਕਿ ਉਹ ਉਚੇਰੀ ਸਿੱਖਿਆ ਲਈ ਦਿੱਲੀ ਯੂਨੀਵਰਸਿਟੀ ’ਚ ਫਾਰਮ ਭਰ ਰਿਹਾ ਹੈ। -ਪੀਟੀਆਈ
Advertisement
Advertisement
Advertisement