ਸਤਲੁਜ ਸਕੂਲ ਦੇ ਵਿਦਿਆਰਥੀ ਵਿਗਿਆਨ ਮੇਲੇ ਵਿੱਚ ਅੱਵਲ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 25 ਨਵੰਬਰ
ਇੱਥੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਅੰਬਾਲਾ ਕਾਲਜ ਆਫ ਇੰਜਨੀਅਰਿੰਗ ਤੇ ਐਲਾਈਡ ਰਿਸਰਚ ਦੇਵ ਸਥਲੀ ਸਮਾਲਖਾ ਜ਼ਿਲਾ ਅੰਬਾਲਾ ਵਿੱਚ 15ਵੇਂ ਵਿਗਿਆਨ ਮੇਲੇ ਹਿੱਸਾ ਲਿਆ। ਇਸ ਦੌਰਾਨ ਗਿਆਰ੍ਹਵੀਂ ਸਾਇੰਸ ਜਮਾਤ ਦੀ ਨੀਤਿਕਾ ਤੇ ਬਾਰ੍ਹਵੀਂ ਸਾਇੰਸ ਜਮਾਤ ਦੀ ਸੁਪ੍ਰਿਰਿਆ, ਆਰਤੀ, ਮਹਿਕ, ਅਮਨ ਤੇ ਲਵਿਸ਼ ਨੇ ਵਰਕਿੰਗ ਆਫ ਹਾਰਟ ਮਾਡਲ ਵਿੱਚ ਪਹਿਲਾ ਪੁਰਸਕਾਰ ਪ੍ਰਾਪਤ ਕੀਤਾ। ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਦਿੰਦਿਆਂ ਦੱਸਿਆ ਕਿ ਮੇਲੇ ਵਿੱਚ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲਗਪਗ 320 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਸ ਵਿੱਚੋਂ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਅੱਵਲ ਰਿਹਾ। ਸਕੂਲ ਪਹੁੰਚਣ ’ਤੇ ਜੇਤੂਆਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ।
ਮਾਤਾ ਰੁਕਮਣੀ ਸਕੂਲ ਦੇ ਵਿਦਿਆਰਥੀਆਂ ਨੇ ਖੋ-ਖੋ ਮੁਕਾਬਲਾ ਜਿੱਤਿਆ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ):
ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਖਰੀਂਡਵਾ ਦੇ ਵਿਦਿਆਰਥੀਆਂ ਨੇ ਇੰਟਰ ਜ਼ਿਲ੍ਹਾ ਪੱਧਰੀ ਖੋ-ਖੋ ਪ੍ਰਤੀਯੋਗਤਾ ਜਿੱਤ ਲਈ ਹੈ। ਸਕੂਲ ਦੀ ਪ੍ਰਿੰਸੀਪਲ ਬੀਬਨਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਇਸ ਪ੍ਰਤੀਯੋਗਤਾ ਦਾ ਆਯੋਜਨ ਗ੍ਰਾਮੀਣ ਖੇਡ ਸੰਘ ਹਰਿਆਣਾ ਵੱਲੋਂ ਬਿਹੌਲੀ ਵਿੱਚ ਕੀਤਾ ਗਿਆ। ਸਕੂਲ ਦੇ ਖੇਡ ਅਧਿਆਪਕਾ ਜੋਤੀ ਤੇ ਹੋਰ ਸਕੂਲਾਂ ਦੇ ਕੋਚ ਦੀ ਅਗਵਾਈ ਹੇਠ ਪ੍ਰਤੀਯੋਗਤਾ ਅਰੰਭ ਹੋਈ। ਬੀਬਨਦੀਪ ਕੌਰ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਂ ਨੂੰ ਵੀ ਜਾਂਦਾ ਹੈ ਜੋ ਬੱਚਿਆਂ ਨੂੰ ਮਿਹਨਤ ਕਰਨ ਲਈ ਤਿਆਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਦਾ ਫਾਈਨਲ ਮੈਚ ਮਾਤਾ ਰੁਕਮਣੀ ਸਕੂਲ ਖਰੀਂਡਵਾ ਤੇ ਗਲੋਬਲ ਹੈਰੀਟੇਜ ਸਕੂਲ ਦੀਆਂ ਲੜਕੀਆਂ ਵਿਚਕਾਰ ਹੋਇਆ ਤੇ ਫਿਰ ਰੁਕਮਣੀ ਸਕੂਲ ਖਰੀਂਡਵਾ ਤੇ ਭਾਰਤ ਪਬਲਿਕ ਸਕੂਲ ਲੜਕਿਆਂ ਦੇ ਵਿਚਕਾਰ ਹੋਇਆ। ਇਸ ਵਿੱਚ ਮਾਤਾ ਰੁਕਮਣੀ ਸਕੂਲ ਖਰੀਂਡਵਾ ਦੀਆਂ ਲੜਕੀਆਂ ਨੇ ਰਜਤ ਪਦਕ ਤੇ ਲੜਕਿਆਂ ਨੇ ਗੋਲਡ ਮੈਡਲ ਹਾਸਲ ਕੀਤਾ। ਸਕੂਲ ਦੇ ਵਿਦਿਆਰਥੀਆਂ ਦੇ ਵਧੀਆ ਪ੍ਰਦਰਸ਼ਨ ਲਈ ਜ਼ਿਲ੍ਹਾ ਸਕੱਤਰ ਨਰਿੰਦਰ ,ਦਲਜੀਤ ਤੇ ਜ਼ਿਲ੍ਹਾ ਪ੍ਰਧਾਨ ਰੋਹਿਤ ਨੇ ਖੇਡ ਕੋਚ ਜੋਤੀ ਦਾ ਸਨਮਾਨ ਕੀਤਾ ਗਿਆ।