For the best experience, open
https://m.punjabitribuneonline.com
on your mobile browser.
Advertisement

ਟੈਂਟਾਂ ’ਚ ਪ੍ਰੀਖਿਆ ਦੇਣ ਲਈ ਮਜਬੂਰ ਓਪਨ ਲਰਨਿੰਗ ਦੇ ਵਿਦਿਆਰਥੀ

08:05 AM Jan 11, 2024 IST
ਟੈਂਟਾਂ ’ਚ ਪ੍ਰੀਖਿਆ ਦੇਣ ਲਈ ਮਜਬੂਰ ਓਪਨ ਲਰਨਿੰਗ ਦੇ ਵਿਦਿਆਰਥੀ
ਐੱਸਓਐੱਲ ਵਿਦਿਆਰਥੀਆਂ ਲਈ ਟੈਂਟ ਲਾ ਕੇ ਬਣਾਇਆ ਗਿਆ ਪ੍ਰੀਖਿਆ ਕੇਂਦਰ।
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜਨਵਰੀ
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐਸ) ਨੇ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ (ਐਸਓਐਲ) ਦੇ ਵਿਦਿਆਰਥੀਆਂ ਨਾਲ ਕੀਤੇ ਜਾ ਰਹੇ ਵਿਤਕਰੇ ਖ਼ਿਲਾਫ਼ ਡੀਯੂ ਅਤੇ ਐੱਸਓਐੱਲ ਪ੍ਰਸ਼ਾਸਨ ਦੀ ਸਖ਼ਤ ਨਿੰਦਾ ਕੀਤੀ ਹੈ। ਜ਼ਿਕਰਯੋਗ ਹੈ ਕਿ ਡੀਯੂ ਦੇ ਮੋਤੀ ਲਾਲ ਨਹਿਰੂ ਕਾਲਜ ਅਤੇ ਅਰਬਿੰਦੋ ਕਾਲਜ ਬੀਕਾਮ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਨੂੰ ਕੜਾਕੇ ਦੀ ਠੰਢ ਵਿੱਚ ਅਸਥਾਈ ਟੈਂਟਾਂ ਵਿੱਚ ਪ੍ਰੀਖਿਆ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਨ੍ਹਾਂ ਡੀਯੂ ਕਾਲਜਾਂ ਦੇ ਪ੍ਰੀਖਿਆ ਕੇਂਦਰਾਂ ਵਿੱਚ ਵਿਆਹ ਸਮਾਗਮਾਂ ਵਾਂਗ ਵਿਦਿਆਰਥੀਆਂ ਦੀਆਂ ਕੁਰਸੀਆਂ ਇੱਕ ਦੂਜੇ ਦੇ ਆਹਮੋ-ਸਾਹਮਣੇ ਰੱਖੀਆਂ ਗਈਆਂ ਹਨ। ਦੂਜੇ ਪਾਸੇ ਡੀਯੂ ਦੇ ਰੈਗੂਲਰ ਕਾਲਜ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਲਈ ਕਲਾਸਰੂਮ ਮੁਹੱਈਆ ਕਰਵਾਏ ਗਏ ਹਨ। ਜਥੇਬੰਦੀ ਨੇ ਕਿਹਾ ਕਿ ਇਹ ਐੱਸਓਐਲ ਦੇ ਵਿਦਿਆਰਥੀਆਂ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਉਜਾਗਰ ਕਰਦਾ ਹੈ।
ਕ੍ਰਾਂਤੀਕਾਰੀ ਯੁਵਾ ਸੰਗਠਨ ਦੇ ਦਿੱਲੀ ਸਟੇਟ ਕਮੇਟੀ ਦੇ ਮੈਂਬਰ ਭੀਮ ਕੁਮਾਰ ਨੇ ਕਿਹਾ ਕਿ ਐੱਸਓਐੱਲ ਅਤੇ ਡੀਯੂ ਪ੍ਰਸ਼ਾਸਨ ਦਾ ਵਿਦਿਆਰਥੀਆਂ ਨੂੰ ਸਿੱਖਿਆ ਸਹੂਲਤਾਂ ਨਾ ਦੇਣ ਦਾ ਪੁਰਾਣਾ ਇਤਿਹਾਸ ਰਿਹਾ ਹੈ। ਵਿਦਿਆਰਥੀਆਂ ਦੇ ਇਮਤਿਹਾਨ ਲਈ ਕਲਾਸਰੂਮ ਇੱਕ ਬੁਨਿਆਦੀ ਸਹੂਲਤ ਹੈ। ਅਜਿਹੇ ਵਿੱਚ ਕੜਾਕੇ ਦੀ ਠੰਢ ਦੇ ਬਾਵਜੂਦ ਐੱਸਓਐੱਲ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਮੁੱਢਲੀਆਂ ਸਹੂਲਤਾਂ ਮੁਹੱਈਆ ਨਾ ਕਰਵਾਉਣਾ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਅਤੇ ਆਰਥਿਕ ਤੌਰ ’ਤੇ ਵਾਂਝੇ ਵਰਗਾਂ ਤੋਂ ਆਉਣ ਵਾਲੇ ਐੱਸਓਐੱਲ ਵਿਦਿਆਰਥੀਆਂ ਨਾਲ ਵਿਤਕਰੇ ਦੀ ਇਹ ਪਹਿਲੀ ਉਦਾਹਰਣ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਨ੍ਹਾਂ ਵਿਦਿਆਰਥੀਆਂ ਨਾਲ ਅਜਿਹਾ ਵਿਤਕਰਾ ਅਤੇ ਜਮਾਤੀ ਪੱਖਪਾਤ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ 2017 ਵਿੱਚ ਐੱਸਓਐੱਲ ਵਿਦਿਆਰਥਣਾਂ ਨੂੰ ਵਿਤਕਰੇ ਭਰੇ ਨੋਟਿਸ ਜਾਰੀ ਕੀਤੇ ਗਏ ਸਨ।

Advertisement

Advertisement
Advertisement
Author Image

joginder kumar

View all posts

Advertisement