ਭੁਟਾਲ ਕਲਾਂ ਸਕੂਲ ਦੇ ਵਿਦਿਆਰਥੀ ਜ਼ੋਨਲ ਖੇਡਾਂ ’ਚ ਛਾਏ
ਪੱਤਰ ਪ੍ਰੇਰਕ
ਲਹਿਰਾਗਾਗਾ, 12 ਅਗਸਤ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਟਾਲ ਕਲਾਂ ਵਿੱਚ ਲਹਿਲ ਕਲਾਂ ਜ਼ੋਨ ਦੇ ਹੋਏ ਖੇਡ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚ ਭੁਟਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੁਟਾਲ ਕਲਾਂ ਦੇ ਖਿਡਾਰੀਆਂ ਨੇ ਅੰਡਰ 19 (ਕੁੜੀਆਂ) ਕਬੱਡੀ ਅਤੇ ਖੋ-ਖੋ ਵਿੱਚ ਪਹਿਲਾ ਸਥਾਨ, ਅੰਡਰ 14 (ਕੁੜੀਆਂ) ਕਬੱਡੀ ਅਤੇ ਖੋ-ਖੋ ਵਿਚ ਦੂਜਾ ਸਥਾਨ, ਅੰਡਰ 17 ਅਤੇ 19 (ਮੁੰਡੇ) ਕਬੱਡੀ ਅਤੇ ਖੋ-ਖੋ ਵਿਚ ਦੂਜਾ ਸਥਾਨ, ਅੰਡਰ 14 (ਮੁੰਡੇ) ਖੋ-ਖੋ ਵਿਚ ਦੂਜਾ ਸਥਾਨ, ਅੰਡਰ 14 (ਕੁੜੀਆਂ) ਰੱਸਾਕਸ਼ੀ ਵਿੱਚ ਪਹਿਲਾ ਅਤੇ ਗਤਕਾ ਪ੍ਰਦਰਸ਼ਨੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।
ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਗੁਰਸੰਤ ਸਿੰਘ ਭੁਟਾਲ, ਸਕੂਲ ਦੇ ਪ੍ਰਿੰਸੀਪਲ ਗੁਰਜੰਟ ਸਿੰਘ, ਵਾਇਸ ਪ੍ਰਿੰਸੀਪਲ ਕੁਲਦੀਪ ਸਿੰਘ, ਡੀ.ਪੀ. ਪਰਮਿੰਦਰ ਸਿੰਘ, ਕੋਆਰਡੀਨੇਟਰ ਸਤਪਾਲ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਦੇ 15 ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਖੇਡਾਂ ਲਈ ਚੋਣ ਹੋਈ ਹੈ।