For the best experience, open
https://m.punjabitribuneonline.com
on your mobile browser.
Advertisement

ਆਤਮ ਸਕੂਲ ਦੇ ਵਿਦਿਆਰਥੀ ਪੰਜਵੀਂ ਦੀ ਪ੍ਰੀਖਿਆ ’ਚ ਅੱਵਲ

08:37 AM Apr 05, 2024 IST
ਆਤਮ ਸਕੂਲ ਦੇ ਵਿਦਿਆਰਥੀ ਪੰਜਵੀਂ ਦੀ ਪ੍ਰੀਖਿਆ ’ਚ ਅੱਵਲ
ਪ੍ਰੀਖਿਆ ਵਿੱਚ ਅੱਵਲ ਵਿਦਿਆਰਥਣਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਪੱਤਰ ਪ੍ਰੇਰਕ
ਅਮ੍ਰਿਤਸਰ, 4 ਅਪਰੈਲ
ਹਾਲ ਹੀ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਪੰਜਵੀਂ ਜਮਾਤ ਦੇ ਨਤੀਜਿਆਂ ਵਿਚੋਂ ਅਮ੍ਰਿਤਸਰ ਦੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਦੀਆਂ ਬੱਚੀਆਂ ਜੀਆ, ਗੁਰਨੂਰ ਅਤੇ ਸੋਮੀਆਂ ਨੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ, ਮੋਹਿਤ ਸਹਿਦੇਵ ਅਤੇ ਪ੍ਰਿੰਸੀਪਲ ਅੰਕਿਤਾ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਲਗਭਗ 184 ਬੱਚਿਆਂ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਵਿਦਿਆਰਥੀ ਪਾਸ ਹੋਏ ਹਨ ਜਿਨ੍ਹਾਂ ਵਿੱਚੋਂ ਜੀਆ, ਗੁਰਨੂਰ ਅਤੇ ਸੋਮੀਆਂ ਨੇ 500 ਵਿਚੋਂ 500 ਅੰਕ ਹਾਸਲ ਕੀਤੇ। ਜਦਕਿ ਸੋਨਾਕਸ਼ੀ ਨੇ 500 ਵਿਚੋਂ 498, ਸਿਮਰ ਅਤੇ ਹਿਤੇਸ਼ ਨੇ 498, ਮਾਨਿਆ ਅਤੇ ਦਿਵਿਆ ਨੇ 497, ਦਿਵਿਆਂਸ਼ ਨੇ 496 , ਹਰਸ਼ੀਤਾ ਨੇ 495 ਅਤੇ ਹਰਮਨ ਨੇ 493 ਅੰਕ ਹਾਸਲ ਕਰਕੇ ਪੰਜਾਬ ਭਰ ਵਿਚੋਂ ਪਹਿਲੇ ਸਥਾਨ ਹਾਸਲ ਕੀਤੇ ਹਨ। ਇਸ ਦੌਰਾਨ ਸਕੂਲ ਅਧਿਆਪਕ ਸ਼ੁਭਾਸ਼ ਚੰਦਰ, ਨੀਤੂ ਪਰਿੰਦਾ, ਪਰਮਜੀਤ ਕੌਰ, ਚੇਤਨਾ, ਤ੍ਰਿਪਤਾ, ਯਾਚਨਾ, ਅਸ਼ਵਨੀ ਕੁਮਾਰ ਅਤੇ ਸ਼ੁਸੀਲ ਆਦਿ ਅਧਿਆਪਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ।

Advertisement

Advertisement
Author Image

Advertisement
Advertisement
×