For the best experience, open
https://m.punjabitribuneonline.com
on your mobile browser.
Advertisement

ਅਮਲੋਹ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

07:30 AM May 07, 2024 IST
ਅਮਲੋਹ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
ਪ੍ਰਿੰਸੀਪਲ ਤੋਂ ਸਨਮਾਨ ਹਾਸਲ ਕਰਦੇ ਹੋਏ ਵਿਦਿਆਰਥੀ।-ਫ਼ੋਟੋ: ਸੂਦ
Advertisement

ਅਮਲੋਹ: ਸਕੂਲ ਆਫ ਐਮੀਨੈਂਸ ਅਮਲੋਹ ਦੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਇਕਬਾਲ ਸਿੰਘ ਨੇ ਸਨਮਾਨਿਤ ਕੀਤਾ। ਸਕੂਲ ਆਫ ਐਮੀਨੈਂਸ ਦੀ ਦਾਖ਼ਲਾ ਪ੍ਰੀਖਿਆ ਵਿੱਚ ਜਸਮੀਤ ਸਿੰਘ ਨੇ 150 ਵਿੱਚੋਂ 134 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸਕੂਲ ਦੇ ਮਨਸਹਿਜਪ੍ਰੀਤ ਸਿੰਘ ਨੇ 106, ਹਰਸ਼ ਮਾਧਵ ਨੇ 101, ਦੀਪਕ ਕੌਹਲੀ ਨੇ 100 ਅੰਕ ਪ੍ਰਾਪਤ ਕੀਤੇ। ਦਸਵੀਂ ਦੇ ਨਤੀਜੇ ਵਿੱਚੋਂ ਹਰਸ਼ ਮਾਧਵ ਨੇ 610 ਅੰਕ, ਜਸਮੀਤ ਸਿੰਘ ਨੇ 604 ਅੰਕ, ਅਤੇ ਸ਼ਿਵਮ ਕੁਮਾਰ ਨੇ 578 ਅੰਕ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਇਕਬਾਲ ਸਿੰਘ ਨੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। -ਪੱਤਰ ਪੇ੍ਰਕ

Advertisement

Advertisement
Author Image

joginder kumar

View all posts

Advertisement
Advertisement
×