ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਦਿਆਰਥੀਆਂ ਨੇ ਪਿੰਗਲਵਾੜਾ ’ਚ ਮਰੀਜ਼ਾਂ ਦਾ ਹਾਲ ਜਾਣਿਆ

07:25 AM May 09, 2024 IST
ਸੰਗਰੂਰ ’ਚ ਪਿੰਗਲਵਾੜਾ ਸ਼ਾਖਾ ਦੇ ਦੌਰੇ ਦੌਰਾਨ ਸਾਂਝੀ ਤਸਵੀਰ ਖਿਚਵਾਉਂਦੇ ਹੋਏ ਵਿਦਿਆਰਥੀ।

ਪੱਤਰ ਪ੍ਰੇਰਕ
ਸੰਗਰੂਰ, 8 ਮਈ
ਇਥੇ ਸਥਿਤ ਆਲ ਇੰਡੀਆਂ ਪਿੰਗਲਵਾੜਾ ਸਾਖ਼ਾ ਵਿੱਚ ਗੋਲਡਨ ਏਰਾ ਮਿਲੇਨੀਅਮ ਸਕੂਲ ਸੁਲਤਾਨਪੁਰ (ਮਾਲੇਰਕੋਟਲਾ) ਦੇ ਵਿਦਿਆਰਥੀਆਂ ਨੇ ਇੱਕ ਦਿਨਾ ਫੇਰੀ ਦੌਰਾਨ ਦੌਰਾ ਕੀਤਾ। ਗਣਿਤ ਅਧਿਆਪਕ ਸੁਖਵਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਆਏ ਇਨ੍ਹਾਂ ਵਿਦਿਆਰਥੀਆਂ ਨੇ ਵੱਖ-ਵੱਖ ਵਾਰਡਾਂ ਦੇ ਮਰੀਜ਼ਾਂ ਨਾਲ ਕੁਝ ਸਮਾਂ ਬਿਤਾਇਆ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪ੍ਰਿੰਸੀਪਲ ਬਲਵੰਤ ਸਿੰਘ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਪਿੰਗਲਵਾੜਾ ਵੱਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਸਮਾਜਿਕ ਸੇਵਾਵਾਂ, ਲੋੜਵੰਦਾਂ ਦੀ ਮਦਦ, ਵਾਤਾਵਰਨ ਦੀ ਸਾਂਭ ਸੰਭਾਲ ਅਤੇ ਮਾਨਵਤਾ ਭਲਾਈ ਲਈ ਸੰਵੇਦਨਸ਼ੀਲਤਾ ਅਪਣਾਉਣ ਸਬੰਧੀ ਜਾਣਕਾਰੀ ਦਿੰਦਿਆਂ ਹੱਥੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਸਕੂਲ ਵਿਦਿਆਰਥਣਾਂ ਕੀਰਤ ਕੌਰ, ਮੁਸਕਾਨ, ਵਰਿੰਦਰਪਾਲ ਕੌਰ, ਪ੍ਰਵੀਨ ਕੌਰ ਆਦਿ ਨੇ ਕਿਹਾ ਕਿ ਉਹ ਪਹਿਲੀ ਵਾਰ ਇਥੇ ਆਏ ਹਨ ਅਤੇ ਮਰੀਜ਼ਾਂ ਦੀ ਸੇਵਾ ਸੰਭਾਲ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ। ਮੁੱਖ ਪ੍ਰਬੰਧਕ ਤ੍ਰਿਲੋਚਨ ਸਿੰਘ ਚੀਮਾ ਅਤੇ ਹੈੱਡ ਮਾਸਟਰ ਮੁਖਤਿਆਰ ਸਿੰਘ ਨੇ ਬੱਚਿਆਂ ਨੂੰ ਪਿੰਗਲਵਾੜਾ ਯੰਤਰੀਆਂ ਅਤੇ ਅਧਿਆਪਕਾਂ ਨੂੰ ਪਿੰਗਲਵਾੜਾ ਲਿਟਰੇਚਰ ਭੇਟ ਕਰਕੇ ਸਨਮਾਨਿਤ ਕੀਤਾ।

Advertisement

Advertisement
Advertisement