ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਦਿਆਰਥੀਆਂ ਨੇ ਕੰਕਰੀਟ ਬਾਰੇ ਜਾਣਿਆਂ

08:08 AM Mar 29, 2024 IST
ਵਰਕਸ਼ਾਪ ਵਿੱਚ ਹਿੱਸਾ ਲੈਣ ਮੌਕੇ ਸਕੂਲ ਆਫ ਆਰਕੀਟੈਕਚਰ ਦੇ ਵਿਦਿਆਰਥੀ। -ਫੋਟੋ: ਬਸਰਾ

ਲੁਧਿਆਣਾ: ਜੀਐੱਨਡੀਈਸੀ ਸਕੂਲ ਆਫ਼ ਆਰਕੀਟੈਕਚਰ, ਗਿੱਲ ਪਾਰਕ ਲੁਧਿਆਣਾ ਨੇ ਅਲਟਰਾਟੈੱਕ ਸੀਮਿੰਟ ਦੇ ਸਹਿਯੋਗ ਨਾਲ ਕੰਕਰੀਟ ਬਾਰੇ ਜਾਣਕਾਰੀ ਭਰਪੂਰ ਇੱਕ ਰੋਜ਼ਾ ਪ੍ਰੈਕਟੀਕਲ ਵਰਕਸ਼ਾਪ ਕਰਵਾਈ। ਇਹ ਵਰਕਸ਼ਾਪ ਸੀਮਿੰਟ ਕੰਪਨੀ ਦੇ ਫੋਕਲ ਪੁਆਇੰਟ, ਲੁਧਿਆਣਾ ਵਿੱਚ ਸਥਿਤ ਪਲਾਂਟ ਵਿੱਚ ਕਰਵਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਕੰਕਰੀਟ ਦੇ ਵੱਖ-ਵੱਖ ਗ੍ਰੇਡ ਤਿਆਰ ਕਰਨ ਲਈ ਵਰਤੀ ਜਾਂਦੀ ਸਮੱਗਰੀ ਅਤੇ ਉਸਦੀ ਮਾਤਰਾ ਬਾਰੇ ਸੰਖੇਪ ਵਿਚ ਜਾਣਕਾਰੀ ਹਾਸਲ ਕੀਤੀ। ਕਾਲਜ ਦੇ ਵਿਦਿਆਰਥੀਆਂ ਵੱਲੋਂ ਕੰਕਰੀਟ ਉੱਤੇ ਸਲੰਪ ਟੈਸਟ, ਕੋਨ ਟੈਸਟ, ਸੈੱਟਿੰਗ ਟਾਈਮ ਟੈਸਟ ਆਦਿ ਵਰਗੇ ਠੋਸ ਟੈਸਟ ਵੀ ਕੀਤੇ ਗਏ। ਮੁਖੀ ਪ੍ਰੋ. ਆਕਾਂਕਸ਼ਾ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਲਈ ਪ੍ਰੈਕਟੀਕਲ ਗਿਆਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਪ੍ਰੋ. ਮਨਕਰਨ ਸਿੰਘ ਅਤੇ ਪ੍ਰੋ. ਬਲਜੀਤ ਸਿੰਘ ਦੀ ਇਸ ਪਹਿਲਕਦਮੀ ਦੀ ਪੁਰਜ਼ੋਰ ਸ਼ਲਾਘਾ ਵੀ ਕੀਤੀ। ਕਾਲਜ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਇਹ ਜਾਣਕਾਰੀ ਭਰਪੂਰ ਵਰਕਸ਼ਾਪ ਕਰਵਾਉਣ ਲਈ ਜੀਐੱਨਡੀਈਸੀ-ਸਕੂਲ ਆਫ ਆਰਕੀਟੈਕਚਰ ਅਤੇ ਅਲਟਰਾ ਟੈੱਕ ਸੀਮਿੰਟ ਨੂੰ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ

Advertisement

Advertisement
Advertisement