ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਆਰਥੀਆਂ ਨੇ ਵਾਦੀਆਂ ਦਾ ਆਨੰਦ ਮਾਣਿਆ

08:55 PM Jun 23, 2023 IST

ਭਗਤਾ ਭਾਈ: ਸੀ.ਐਮ.ਐਸ. ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈ ਦੇ ਵਿਦਿਆਰਥੀਆਂ ਵੱਲੋਂ ਗਰਮੀ ਦੀਆਂ ਚੱਲ ਰਹੀਆਂ ਛੁੱਟੀਆਂ ਦੌਰਾਨ ਧਰਮਸ਼ਾਲਾ ਅਤੇ ਮਕਲੌਡਗੰਜ ਦਾ ਟੂਰ ਲਗਾਇਆ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਤੇ ਪ੍ਰਿੰਸੀਪਲ ਰਮਨ ਕੁਮਾਰ ਨੇ ਹਰੀ ਝੰਡੀ ਦੇ ਕੇ ਟੂਰ ਨੂੰ ਰਵਾਨਾ ਕੀਤਾ ਸੀ। ਟੂਰ ਦੌਰਾਨ ਬੱਚਿਆਂ ਨੇ ਹਿਮਾਚਲ ਦੀਆਂ ਵਾਦੀਆਂ ਦਾ ਆਨੰਦ ਮਾਣਦੇ ਹੋਏ ਧਰਮਸ਼ਾਲਾ ਸਥਿਤ ਕ੍ਰਿਕਟ ਸਟੇਡੀਅਮ ਦੇਖਿਆ। ਮਕਲੌਡਗੰਜ ਵਿਖੇ ਪ੍ਰਾਚੀਨ ਸ਼ਿਵ ਮੰਦਿਰ ਦੇ ਦਰਸ਼ਨ ਕੀਤੇ। ਭਗਵਾਨ ਬੁੱਧ ਨਾਲ ਸਬੰਧਤ ਮਸ਼ਹੂਰ ਬੋਧੀ ਮੰਦਿਰ ਦੇ ਦਰਸ਼ਨ ਕੀਤੇ। ਇਸ ਤੋਂ ਇਲਾਵਾ ਬੱਚਿਆਂ ਨੇ ਫ੍ਹਨ ਪਾਰਕਾਂ ‘ਚ ਵੱਖ-ਵੱਖ ਪ੍ਰਕਾਰ ਦੀਆਂ ਮਨੋਰੰਜਨ ਗਤੀਵਿਧੀਆਂ ‘ਚ ਭਾਗ ਲਿਆ। ਇਸ ਟੂਰ ਦੌਰਾਨ ਸਕੂਲ ਦੇ ਸਟਾਫ ਮੈਂਬਰ ਸੁਖਮੰਦਰ ਸਿੰਘ, ਗੁਰਮੇਲ ਸਿੰਘ, ਮਨਦੀਪ ਕੌਰ ਅਤੇ ਬੱਚੇ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement