ਵਿਦਿਆਰਥੀਆਂ ਵੱਲੋਂ ਊਰਜਾ ਬਚਾਓ ਦਿਵਸ ’ਤੇ ਵਾਤਾਵਰਨ ਪੱਖੀ ਮਾਡਲ ਪ੍ਰਦਰਸ਼ਿਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਦਸੰਬਰ
ਇਥੋਂ ਦੇ ਮਹਾਰਿਸ਼ੀ ਦਯਾਨੰਦ ਪਬਲਿਕ ਸਕੂਲ ਦੜੂਆ ਨੇ ਵਾਤਾਵਰਨ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਊਰਜਾ ਸੰਭਾਲ ਦਿਵਸ ਮੌਕੇ ਈਕੋ ਫਰੈਂਡਲੀ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ। ਇਸ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਵਾਤਾਵਰਨ ਪੱਖੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਮਾਡਲ ਪ੍ਰਦਰਸ਼ਿਤ ਕੀਤੇ। ਵਿਦਿਆਰਥੀਆਂ ਨੇ ਮਾਡਲਾਂ ਰਾਹੀਂ ਸਮਝਾਇਆ ਕਿ ਨਵਿਆਉਣਯੋਗ ਊਰਜਾ ਦੀ ਵਰਤੋਂ ਨਾਲ ਕੁਦਰਤੀ ਸਰੋਤਾਂ ’ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਵਾਹਨਾਂ ਅਤੇ ਫੈਕਟਰੀਆਂ ਵਿੱਚੋਂ ਨਿਕਲਦਾ ਧੂੰਆਂ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਇਸ ਕਾਰਨ ਮਨੁੱਖਾਂ ਅਤੇ ਜਾਨਵਰਾਂ ਦੀ ਹੋਂਦ ਖ਼ਤਰੇ ਵਿੱਚ ਹੈ। ਵਾਤਾਵਰਨ ਨੂੰ ਬਚਾਉਣ ਲਈ ਨਵੀਂ ਤਕਨੀਕ ਦੀ ਵਰਤੋਂ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰਾਂ, ਗਲੀਆਂ, ਸਕੂਲਾਂ, ਹਸਪਤਾਲਾਂ ਅਤੇ ਸੜਕਾਂ 'ਤੇ ਸੋਲਰ ਲਾਈਟਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ ਅਤੇ ਜੇਕਰ ਇਹ ਸਿਲਸਿਲਾ ਜਾਰੀ ਰਿਹਾ ਤਾਂ ਧਰਤੀ ਪਾਣੀ ਦੀ ਲਪੇਟ ਵਿੱਚ ਆ ਜਾਵੇਗੀ। ਵਿਦਿਆਰਥੀਆਂ ਨੇ ਮਾਡਲਾਂ ਰਾਹੀਂ ਟਰਾਂਸਪੋਰਟ ਸਿਸਟਮ ਨੂੰ ਸੁਧਾਰਨ ਦਾ ਸੁਨੇਹਾ ਦਿੱਤਾ। ਜੂਨੀਅਰ ਵਰਗ ਵਿੱਚ ਸ਼ਾਨਦਾਰ ਮਾਡਲ ਬਣਾਉਣ ਵਾਲੇ ਹਿਮਾਂਸ਼ੂ ਅਤੇ ਸ਼ਿਵ ਸ਼ੰਕਰ ਨੂੰ ਪਹਿਲਾ ਇਨਾਮ, ਲਵਪ੍ਰੀਤ ਤੇ ਹੇਮੰਤ ਨੂੰ ਦੂਜੇ ਇਨਾਮ ਨਾਲ, ਆਦਰਸ਼ ਤੇ ਰਾਜ ਨੂੰ ਤੀਜੇ ਇਨਾਮ ਨਾਲ ਅਤੇ ਆਕਾਸ਼ ਤੇ ਅਭਿਦੀਪ ਨੂੰ ਸਨਮਾਨਿਤ ਕੀਤਾ ਗਿਆ। ਸੀਨੀਅਰ ਵਰਗ ਵਿੱਚ ਰਾਗਿਨੀ ਅਤੇ ਕਲਪਨਾ ਨੂੰ ਪਹਿਲਾ, ਕਾਜਲ ਅਤੇ ਰੂਪਾਂਸ਼ੂ ਨੂੰ ਦੂਜਾ ਅਤੇ ਆਯੂਸ਼ ਬਰਥਵਾਲ ਅਤੇ ਆਯੂਸ਼ ਕੁਮਾਰ ਨੂੰ ਤੀਜਾ ਅਤੇ ਪ੍ਰਿੰਸ, ਆਦਿਤਿਆ, ਜੂਲੀ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਵਾਈਸ ਪ੍ਰਿੰਸੀਪਲ ਅੰਜੂ ਮੌਦਗਿਲ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਮੁੱਖ ਕਾਰਨ ਲੋਕਾਂ ਨੂੰ ਊਰਜਾ ਸੰਭਾਲ ਬਾਰੇ ਜਾਗਰੂਕ ਕਰਨਾ ਹੈ।