ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਦਿਆਰਥੀਆਂ ਨੇ ਮਨੂਸਮ੍ਰਿਤੀ ਦੀਆਂ ਕਾਪੀਆਂ ਸਾੜੀਆਂ

07:56 AM Jul 13, 2024 IST
ਮਨੂਸ੍ਰਿਮਤੀ ਦੀਆਂ ਕਾਪੀਆਂ ਸਾੜਦੇ ਹੋਏ ਵਿਦਿਆਰਥੀ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਜੁਲਾਈ
ਵਿਦਿਆਰਥੀ ਜਥੇਬੰਦੀਆਂ ਵੱਲੋਂ ਅੱਜ ਦਿੱਲੀ ਯੂਨੀਵਰਸਿਟੀ ਦੇ ਵੀਸੀ ਦੇ ਦਫ਼ਤਰ ਨਜ਼ਦੀਕ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮਨੂਸ੍ਰਿਮਤੀ ਦੀਆਂ ਕਾਪੀਆਂ ਸਾੜ ਕੇ ਵਿਰੋਧ ਦਰਜ ਕਰਵਾਇਆ ਗਿਆ। ਇਸ ਪ੍ਰਦਰਸ਼ਨ ਵਿਚ ਆਇਸਾ, ਕ੍ਰਾਂਤੀਕਾਰੀ ਯੁਵਾਸੰਗਠਨ ਤੇ ਹੋਰ ਜਥੇਬੰਦੀਆਂ ਨੇ ਸ਼ਿਰਕਤ ਕੀਤੀ। ਜਥੇਬੰਦੀਆਂ ਨੇ ਅੱਜ ਡੀਯੂ ਅਤੇ ਵਿਆਪਕ ਵਿਦਿਆਰਥੀ ਭਾਈਚਾਰੇ ਨਾਲ ਸਬੰਧਤ ਕਈ ਮੁੱਦਿਆਂ ਨੂੰ ਲੈ ਕੇ ਦਿੱਲੀ ਯੂਨੀਵਰਸਿਟੀ ਉੱਤਰੀ ਕੈਂਪਸ ਵਿੱਚ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਦੱਸ ਦੇਈਏ ਕਿ ਅੱਜ ਡੀਯੂ ਦੀ ਅਕਾਦਮਿਕ ਕੌਂਸਲ (ਏਸੀ) ਦੀ ਮੀਟਿੰਗ ਬੁਲਾਈ ਗਈ ਸੀ। ਇਸ ਦੇ ਮੱਦੇਨਜ਼ਰ ਅੱਜ ਦੀ ਮੀਟਿੰਗ ਵਿੱਚ ਕਈ ਗੰਭੀਰ ਮੁੱਦੇ ਉਠਾਉਣ ਲਈ ਵਿਦਿਆਰਥੀ ਅਤੇ ਵਰਕਰ ਵੀਸੀ ਦਫ਼ਤਰ ਦੇ ਬਾਹਰ ਇਕੱਠੇ ਹੋਏ, ਜਿਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਮੁੱਦਾ ਲਾਅ ਫੈਕਲਟੀ ਵੱਲੋਂ ਲਾਅ ਕੋਰਸਾਂ ਦੇ ਸਿਲੇਬਸ ਵਿੱਚ ਮਨੁੂਸਮ੍ਰਿਤੀ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਸੀ। ਪ੍ਰਦਰਸ਼ਨ ਦੌਰਾਨ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਜਾਤੀਵਾਦੀ ਪਾਠ ਮਨੂਸਮ੍ਰਿਤੀ ਦੀਆਂ ਕਾਪੀਆਂ ਸਾੜ ਦਿੱਤੀਆਂ। ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਮੁੱਦੇ ਉਠਾਏ। ਪ੍ਰਦਰਸ਼ਨ ਦੌਰਾਨ ਕਾਨੂੰਨ ਫੈਕਲਟੀ ਦੇ ਸਿਲੇਬਸ ਵਿੱਚ ਕੱਟੜ ਜਾਤੀਵਾਦੀ ਅਤੇ ਬ੍ਰਾਹਮਣਵਾਦੀ ਪਾਠ ਮਨੂਸਮ੍ਰਿਤੀ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਵੀ ਉਠਾਇਆ ਗਿਆ। ਫੈਕਲਟੀ ਆਫ਼ ਲਾਅ ਦੇ ਪ੍ਰਸਤਾਵ ਅਨੁਸਾਰ ਇਸ ਜਾਤੀਵਾਦੀ ਪਾਠ ਨੂੰ ਨਿਆਂ-ਸ਼ਾਸਤਰ ਦੇ ਪੇਪਰ ਵਿੱਚ ਸ਼ਾਮਲ ਕੀਤਾ ਜਾਣਾ ਸੀ। ਇਸ ਤੋਂ ਇਲਾਵਾ ਸਿਲੇਬਸ ਵਿੱਚੋਂ ਕਈ ਅਹਿਮ ਇਕਾਈਆਂ ਅਤੇ ਲੇਖਕਾਂ ਨੂੰ ਹਟਾਉਣ ਦੀ ਵੀ ਤਜਵੀਜ਼ ਹੈ, ਜਿਸ ਨਾਲ ਸਿਲੇਬਸ ਵਿੱਚ ਬਹੁਤ ਗੰਭੀਰ ਕਮੀਆਂ ਰਹਿ ਜਾਣਗੀਆਂ। ਵਿਦਿਆਰਥੀਆਂ ਨੇ ਕਿਹਾ ਕਿ ਹਾਲਾਂਕਿ, ਵਿਦਿਆਰਥੀਆਂ ਅਤੇ ਫੈਕਲਟੀ ਭਾਈਚਾਰੇ ਦੇ ਜ਼ੋਰਦਾਰ ਵਿਰੋਧ ਤੋਂ ਬਾਅਦ ਡੀਯੂ ਦੇ ਵਾਈਸ-ਚਾਂਸਲਰ ਨੂੰ ਲਾਅ ਫੈਕਲਟੀ ਦੇ ਇਸ ਪ੍ਰਸਤਾਵ ਨੂੰ ਵਾਪਸ ਲੈਣ ਲਈ ਵੀਡੀਓ ਬਿਆਨ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ। ਅਜੋਕੇ ਸਮੇਂ ਵਿੱਚ ਵਧ ਰਹੇ ਸਿਆਸੀ ਭਾਈ-ਭਤੀਜਾਵਾਦ ਕਾਰਨ ਪੂਰਾ ਡੀਯੂ ਸਿਸਟਮ ਢਹਿ-ਢੇਰੀ ਹੋ ਰਿਹਾ ਹੈ ਅਤੇ ਅਜਿਹੇ ਮੁੱਦੇ ਖੁੱਲ੍ਹ ਕੇ ਸਾਹਮਣੇ ਆਉਂਦੇ ਹਨ। ਇਹ ਕਈ ਹੋਰ ਮੁੱਦਿਆਂ ’ਤੇ ਵੀ ਪ੍ਰਗਟ ਹੋਇਆ ਹੈ ਜਿਵੇਂ ਕਿ ਡੀਯੂ ਦੁਆਰਾ ਪੀਐੱਚਡੀ ਦਾਖ਼ਲਿਆਂ ਲਈ ਦਾਖ਼ਲਾ ਪ੍ਰੀਖਿਆਵਾਂ ਨੂੰ ਬੰਦ ਕਰਨਾ। ਇੱਕ ਪਾਸੇ ਜਿੱਥੇ ਸਿੱਖਿਆ ਪ੍ਰਣਾਲੀ ਨੂੰ ਤਬਾਹ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਵਿਦਿਆਰਥੀਆਂ ਵਿੱਚ ਜਾਤੀਵਾਦੀ ਭਾਵਨਾਵਾਂ ਨੂੰ ਭੜਕਾਉਣ ਦੇ ਯਤਨ ਕੀਤੇ ਜਾ ਰਹੇ ਹਨ।

Advertisement

Advertisement
Advertisement