For the best experience, open
https://m.punjabitribuneonline.com
on your mobile browser.
Advertisement

ਵਿਦਿਆਰਥੀ ਨਾਜਾਇਜ਼ ਅਸਲੇ ਸਣੇ ਕਾਬੂ

08:47 AM May 04, 2024 IST
ਵਿਦਿਆਰਥੀ ਨਾਜਾਇਜ਼ ਅਸਲੇ ਸਣੇ ਕਾਬੂ
Advertisement

ਹਰਜੀਤ ਸਿੰਘ
ਡੇਰਾਬੱਸੀ, 3 ਮਈ
ਥਾਣਾ ਡੇਰਾਬੱਸੀ ਦੀ ਪੁਲੀਸ ਨੇ ਇੱਥੋਂ ਦੇ ਇਕ ਕਾਲਜ ਦੇ ਵਿਦਿਆਰਥੀ ਨੂੰ ਨਾਜਾਇਜ਼ ਅਸਲੇ ਸਣੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਉਦੈ ਰਾਣਾ ਵਾਸੀ ਪਿੰਡ ਟਾਬਰ, ਥਾਣਾ ਨੁਕੜ, ਜ਼ਿਲ੍ਹਾ ਸਹਾਰਨਪੁਰ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ ਜੋ ਕਿ ਇੱਥੇ ਇਕ ਪੀਜੀ ਵਿਚ ਰਹਿ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਇੱਥੋਂ ਦੇ ਇਕ ਨਿੱਜੀ ਕਾਲਜ ਵਿੱਚ ਫਾਰਮੇਸੀ ਦੂਜੇ ਸਾਲ ਦੀ ਪੜ੍ਹਾਈ ਕਰ ਰਿਹਾ ਹੈ।
ਇਸ ਸਬੰਧੀ ਏਐੱਸਪੀ ਵੈਭਵ ਚੌਧਰੀ ਅਤੇ ਥਾਣਾ ਮੁਖੀ ਸਹਾਇਕ ਇੰਸਪੈਕਟਰ ਅਜਿਤੇਸ਼ ਕੌਸ਼ਲ ਨੇ ਦੱਸਿਆ ਕਿ ਏਐੱਸਆਈ ਅਸ਼ੋਕ ਕੁਮਾਰ ਪੁਲੀਸ ਪਾਰਟੀ ਸਮੇਤ ਪੇਇੰਗ ਗੈਸਟ ਦੀ ਤਲਾਸ਼ੀ ਲੈ ਰਹੇ ਸਨ। ਇਸ ਦੌਰਾਨ ਇਕ ਕਮਰੇ ਦੀ ਤਲਾਸ਼ੀ ਦੌਰਾਨ ਉੱਥੇ ਹਾਜ਼ਰ ਨੌਜਵਾਨ ਪੁਲੀਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਉੱਥੋਂ ਫ਼ਰਾਰ ਹੋਣ ਲੱਗਾ। ਪੁਲੀਸ ਨੇ ਉਸ ਨੂੰ ਰੋਕ ਕੇ ਸਖ਼ਤੀ ਨਾਲ ਪੁੱਛਗਿਛ ਕੀਤੀ ਤਾਂ ਉਹ ਮੰਨਿਆ ਕਿ ਉਸ ਨੇ ਆਪਣੀ ਅਲਮਾਰੀ ਵਿੱਚ ਦੇਸ਼ੀ ਕੱਟਾ .32 ਬੋਰ ਦਾ ਛੁਪਾ ਕੇ ਰੱਖਿਆ ਹੋਇਆ ਹੈ। ਪੁਲੀਸ ਨੇ ਉਸ ਦੀ ਦੱਸੀ ਥਾਂ ਦੀ ਤਲਾਸ਼ੀ ਲਈ ਤਾਂ ਉੱਥੋਂ ਇਕ ਦੇਸ਼ੀ ਕੱਟਾ .32 ਬੋਰ ਦਾ ਬਰਾਮਦ ਕੀਤਾ ਗਿਆ।
ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਅੱਜ ਮੁਲਜ਼ਮ ਨੂੰ ਮੁੜ ਤੋਂ ਉਸ ਨੂੰ ਉਸ ਦੇ ਕਮਰੇ ਵਿੱਚ ਲੈ ਗਈ ਅਤੇ ਤਲਾਸ਼ੀ ਲਈ। ਪੁਲੀਸ ਨੂੰ ਸ਼ੱਕ ਹੈ ਕਿ ਮੁਲਜ਼ਮ ਕੋਲੋਂ ਕਾਰਤੂਸ ਵੀ ਬਰਾਮਦ ਹੋ ਸਕਦੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×