ਵਿਦਿਆਰਥੀਆਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਿਆ
11:31 PM Sep 19, 2024 IST
ਚੰਡੀਗੜ੍ਹ, 19 ਸਤੰਬਰ
Advertisement
ਇੱਥੋਂ ਦੇ ਡੀਏਵੀ ਕਾਲਜ ਸੈਕਟਰ-10 ਵਿੱਚ ਲਾਇਬਰੇਰੀ ਅਤੇ ਆਰਏਏਐੱਚ ਲਾਇਬਰੇਰੀ ਕਲੱਬ ਨੇ ਨਵੇਂ ਅਕਾਦਮਿਕ ਸੈਸ਼ਨ 2024-25 ਦੇ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ। ਇਸ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਜਯੋਤਿਰਮੋਏ ਖੱਤਰੀ, ਲਾਇਬ੍ਰੇਰੀਅਨ ਡਾ. ਦੀਪਤੀ ਮਦਾਨ, ਟੀਚਿੰਗ ਇੰਚਾਰਜ ਡਾ. ਸ਼ਿਵਾਨੀ ਚੋਪੜਾ ਅਤੇ ਸਹਾਇਕ ਲਾਇਬ੍ਰੇਰੀਅਨ, ਆਰਏਏਐਚ ਕਲੱਬ ਦੇ ਸਾਬਕਾ ਪ੍ਰਧਾਨ ਯਸ਼ ਸੋਨੀ ਅਤੇ ਮੌਜੂਦਾ ਪ੍ਰਧਾਨ ਵੰਸ਼ਿਕਾ ਝਾਅ ਵੱਲੋਂ ਕੀਤੀ ਗਈ| ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਪੁਸਤਕਾਂ ਪੜ੍ਹਨ ਅਤੇ ਆਪਣੇ ਜੀਵਨ ਦੇ ਨਾਲ-ਨਾਲ ਸਮਾਜ ਵਿੱਚ ਸਦਭਾਵਨਾ ਲਿਆਉਣ ਲਈ ਪ੍ਰੇਰਿਤ ਕੀਤਾ। ਡਾ. ਸ਼ਿਵਾਨੀ ਚੋਪੜਾ ਨੇ ਵੀ ਵਿਦਿਆਰਥੀਆਂ ਨੂੰ ਲਾਇਬਰੇਰੀ ਵਿਚ ਰੋਜ਼ਾਨਾ ਜਾਣ ਲਈ ਪ੍ਰੇਰਿਆ। -ਟਨਸ
Advertisement
Advertisement