ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਲਵਰ ਓਕਸ ਸਕੂਲ ਵੱਲੋਂ ਵਿਦਿਆਰਥੀਆਂ ਟੂਰ

07:44 AM Oct 04, 2024 IST
ਟੂਰ ਦੌਰਾਨ ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਬੱਚੇ।

ਪੱਤਰ ਪ੍ਰੇਰਕ
ਜੈਤੋ, 3 ਅਕਤੂਬਰ
ਸਿਲਵਰ ਓਕਸ ਸਕੂਲ ਸੇਵੇਵਾਲਾ (ਜੈਤੋ) ਦੇ ਤੀਜੀ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਦਾ ਗਰੁੱਪ ‘ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ’ ਅਤੇ ‘ਰੰਗਲਾ ਪੰਜਾਬ ਹਵੇਲੀ ਜਲੰਧਰ’ ਵਿਚ ਵਿੱਦਿਅਕ ਟੂਰ ’ਤੇ ਗਿਆ।
ਸਾਇੰਸ ਸਿਟੀ ਵਿੱਚ ਭੌਤਿਕ, ਕੁਦਰਤੀ ਤੇ ਸਮਾਜਿਕ ਵਿਗਿਆਨ, ਇੰਜਨੀਅਰਿੰਗ, ਤਕਨਾਲੋਜੀ, ਖੇਤੀਬਾੜੀ, ਸਿਹਤ ਵਿਗਿਆਨ, ਊਰਜਾ, ਉਦਯੋਗ, ਮਨੁੱਖੀ ਵਿਕਾਸ ਤੇ ਸੱਭਿਅਤਾ, ਵਾਤਾਵਰਨ, ਈਕੋ ਸਿਸਟਮ, ਜੁਰਾਸਿਕ ਪਾਰਕ, ਫ਼ਨ ਸਾਇੰਸ, ਸਪੇਸ ਐਂਡ ਐਵੀਏਸ਼ਨ, ਅਮੇਜ਼ਿੰਗ ਲਿਵਿੰਗ ਮਸ਼ੀਨ, ਸਪੋਰਟਸ, ਐਨਰਜੀ ਪਾਰਕ, ਵਰਚੁਅਲ ਰਿਐਲਿਟੀ ਅਤੇ ਸਾਈਬਰ ਸਪੇਸ ਗੈਲਰੀਆਂ ਦਾ ਦੌਰਾ ਕਰਕੇ ਜਾਣਕਾਰੀ ਪ੍ਰਾਪਤ ਕੀਤੀ। ਬੱਚਿਆਂ ਨੇ ਜਲੰਧਰ ਵਿਖੇ ਰੰਗਲਾ ਪੰਜਾਬ ਹਵੇਲੀ ’ਚ ਸੱਭਿਆਚਾਰਕ ਅਜਾਇਬ ਘਰ ਅਤੇ ਸ਼ੋਅ ਹਾਊਸ ਨੂੰ ਨੀਝ ਲਾ ਕੇ ਮਾਣਿਆ। ਸਕੂਲ ਦੀ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੇ ਕਿਹਾ ਕਿ ਸਕੂਲ ਤਰਫ਼ੋਂ ਭਵਿੱਖ ਵਿੱਚ ਵੀ ਅਜਿਹੇ ਜਾਣਕਾਰੀ ਭਰਪੂਰ ਟੂਰ ਲਿਜਾਣ ਦੀ ਰਵਾਇਤ ਜਾਰੀ ਰਹੇਗੀ। ਉਨ੍ਹਾਂ ਆਖਿਆ ਕਿ ਟੂਰ ਰਾਹੀਂ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ।

Advertisement

Advertisement