ਸਟੂਡੈਂਟ-ਪੁਲੀਸ ਕੈਡੇਟ ਸਕੀਮ: ਗੀਗੇਮਾਜਰਾ ਸਕੂਲ ਦੀ ਸ਼ਲਾਘਾ
07:26 AM Sep 05, 2024 IST
ਬਨੂੜ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੀਗੇਮਾਜਰਾ ਨੇ ਸੂਬੇ ਭਰ ਵਿੱਚ ਵਾਹ-ਵਾਹ ਖੱਟੀ ਹੈ। ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਸਾਂਝ ਕੇਂਦਰ ਦੇ ਅਧਿਕਾਰੀਆਂ ਦੀ ‘ਸਟੂਡੈਂਟ ਪੁਲੀਸ ਕੈਡੇਟ ਸਕੀਮ’ ਅਧੀਨ ਇਕ ਰੋਜ਼ਾ ਟਰੇਨਿੰਗ, ਮਹਾਰਾਜਾ ਰਣਜੀਤ ਸਿੰਘ ਪੁਲੀਸ ਅਕੈਡਮੀ ਫਿਲੌਰ ਵਿੱਚ 3 ਸਤੰਬਰ ਨੂੰ ਹੋਈ। ਪੰਜਾਬ ਪੁਲੀਸ ਦੀ ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਗੁਰਪ੍ਰੀਤ ਦਿਓ ਤੇ ਸਿੱਖਿਆ ਵਿਭਾਗ ਦੀ ਸਹਾਇਕ ਡਾਇਰੈਕਟਰ ਸ਼ਰੂਤੀ ਸ਼ੁਕਲਾ ਨੇ ਪੰਜਾਬ ਭਰ ਤੋਂ ਇਸ ਸਕੀਮ ਨੂੰ ਚਲਾ ਰਹੇ 250 ਦੇ ਕਰੀਬ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਗੀਗੇਮਾਜਰਾ ਸਕੂਲ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਇਸ ਸਮਾਰੋਹ ਮੌਕੇ ਪੁਲੀਸ ਤੇ ਸਿੱਖਿਆ ਅਧਿਕਾਰੀਆਂ ਨੇ ਸਕੂਲ ਦੀ ਪ੍ਰਿੰਸੀਪਲ ਹਰਿੰਦਰ ਕੌਰ ਕੱਕੜ ਅਤੇ ਐੱਸਪੀਸੀ ਦੇ ਕੋਆਰਡੀਨੇਟਰ ਲਾਇਬ੍ਰੇਰੀਅਨ ਗੁਰਵਿੰਦਰ ਸਿੰਘ ਦੀ ਸਟੇਜ ਉੱਤੇ ਬੁਲਾ ਕੇ ਸ਼ਲਾਘਾ ਕੀਤੀ। -ਪੱਤਰ ਪ੍ਰੇਰਕ
Advertisement
Advertisement