ਵਿਦਿਆਰਥੀਆਂ ਦੀ ਫੋਟੋਗ੍ਰਾਫੀ ਪ੍ਰਦਰਸ਼ਨੀ
06:44 AM Sep 03, 2024 IST
ਚੰਡੀਗੜ੍ਹ: ਇੱਥੋਂ ਦੇ ਸੈਕਟਰ-34 ਸਥਿਤ ਮੋਰਫ ਅਕੈਡਮੀ ਵਿਚ ਤਿੰਨ ਰੋਜ਼ਾ ਵਿਦਿਆਰਥੀਆਂ ਦੀ ਸਾਲਾਨਾ ਫੋਟੋਗ੍ਰਾਫੀ ਪ੍ਰਦਰਸ਼ਨੀ ਅੱਜ ਸਮਾਪਤ ਹੋ ਗਈ। ਪ੍ਰਦਰਸ਼ਨੀ ਦੌਰਾਨ ਫੈਸ਼ਨ ਫੋਟੋਗ੍ਰਾਫੀ, ਮੋਬਾਈਲ ਫੋਟੋਗ੍ਰਾਫੀ, ਸੋਸ਼ਲ ਮੀਡੀਆ, ਜੰਗਲੀ ਜੀਵ, ਬਨਸਪਤੀ ਅਤੇ ਜੀਵ-ਜੰਤੂ, ਲੈਂਡਸਕੇਪ, ਕੁਦਰਤ ਅਤੇ ਇਤਿਹਾਸਕ ਵਿਰਾਸਤ ਸਣੇ ਵੱਖ-ਵੱਖ ਸ਼ੈਲੀਆਂ ਵਿੱਚ 200 ਤੋਂ ਵੱਧ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਸੈਂਟਰ ਹੈੱਡ ਗੌਰਿਕਾ ਰਾਣਾ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਅਕੈਡਮੀ ਦੇ ਉਭਰਦੇ ਫੋਟੋਗ੍ਰਾਫਰਾਂ ਦੀ ਰਚਨਾਤਮਕ ਸਮਰੱਥਾ ਦਾ ਪ੍ਰਮਾਣ ਹੈ। ਇਸ ਮੌਕੇ ਅਕੈਡਮੀ ਦੇ ਸੀਈਓ ਡਾ. ਅਜੈ ਸ਼ਰਮਾ ਨੇ ਵੀ ਸੰਬੋਧਨ ਕੀਤਾ। -ਟਨਸ
Advertisement
Advertisement