For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਦੌਰਾਨ ਵਿਦਿਆਰਥੀ ਹਲਾਕ

07:06 AM Jun 04, 2024 IST
ਸੜਕ ਹਾਦਸੇ ਦੌਰਾਨ ਵਿਦਿਆਰਥੀ ਹਲਾਕ
Advertisement

ਪੱਤਰ ਪ੍ਰੇਰਕ
ਸ਼ੇਰਪੁਰ, 3 ਜੂਨ
ਨੇੜਲੇ ਪਿੰਡ ਕਾਤਰੋਂ ’ਚ ਦੁਪਹਿਰ ਸਮੇਂ ਕਾਤਰੋਂ ਤੋਂ ਸ਼ੇਰਪੁਰ ਜਾ ਰਹੇ ਸਕੂਟਰੀ ਸਵਾਰ ਵਿਦਿਆਰਥੀ ਨੂੰ ਟਰੱਕ ਵੱਲੋਂ ਦਰੜ ਦੇਣ ਕਾਰਨ ਉਸਦੀ ਮੌਤ ਹੋ ਗਈ। ਜਾਂਚ ਅਫਸਰ ਤਰਸੇਮ ਸਿੰਘ ਨੇ ਦੱਸਿਆ ਪਿੰਡ ਕਾਤਰੋਂ ਦਾ ਗਿਆਰ੍ਹਵੀਂ ਦੀ ਪੜ੍ਹਾਈ ਕਰਦਾ ਵਿਦਿਆਰਥੀ ਜਸਕਰਨ ਸਿੰਘ (17) ਅੱਜ ਆਪਣੇ ਪਿੰਡ ਕਾਤਰੋਂ ਤੋਂ ਸਕੂਟਰੀ ’ਤੇ ਸ਼ੇਰਪੁਰ ਵੱਲ ਟਿਊਸ਼ਨ ਪੜ੍ਹਨ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੇ ਵਿਦਿਆਰਥੀ ਨੂੰ ਕੁਚਲ ਦਿੱਤਾ ਅਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਟਰੱਕ ਪੁਲੀਸ ਦੇ ਕਬਜ਼ੇ ’ਚ ਹੈ ਤੇ ਬਿਆਨ ਲਿਖੇ ਜਾਣ ਮਗਰੋਂ ਪਰਚਾ ਦਰਜ ਕੀਤਾ ਜਾਵੇਗਾ। ਭਲਕੇ 4 ਜੂਨ ਨੂੰ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਪਿੰਡ ਦੇ ਸਾਬਕਾ ਸਰਪੰਚ ਬਹਾਦਰ ਸਿੰਘ ਨੇ ਦੱਸਿਆ ਕਿ ਮਰਹੂਮ ਦੇ ਚਾਚੇ ਦੇ ਬਿਆਨ ’ਤੇ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

Advertisement

Advertisement
Author Image

Advertisement
Advertisement
×