ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਦਿਆਰਥਣ ਜਸਪਾਲ ਕੌਰ ’ਵਰਸਿਟੀ ਦੀ ਮੈਰਿਟ ਸੂਚੀ ’ਚ ਪਹਿਲੇ ਸਥਾਨ ’ਤੇ

09:53 AM Aug 14, 2024 IST
ਜਸਪਾਲ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸਾਇੰਸ ਕਾਲਜ ਦੇ ਡਾਇਰੈਕਟਰ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਅਗਸਤ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐੱਮਐੱਸਸੀ ਕੈਮਿਸਟਰੀ ਦੇ ਐਲਾਨੇ ਨਤੀਜੇ ’ਚ ਜਗਰਾਉਂ ਕਾਲਜ ਦੀ ਵਿਦਿਆਰਥਣ ਨੇ ਮਾਣਮੱਤੀ ਪ੍ਰਾਪਤੀ ਕੀਤੀ ਹੈ। ਸਥਾਨਕ ਸਨਮਤੀ ਸਰਕਾਰੀ ਸਾਇੰਸ ਤੇ ਖੋਜ ਕਾਲਜ ਦੀ ਇਹ ਹੋਣਹਾਰ ਵਿਦਿਆਰਥਣ ਜਸਪਾਲ ਕੌਰ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਪਹਿਲੇ ਸਥਾਨ ਉੱਤੇ ਆਈ ਹੈ। ਜਸਪਾਲ ਕੌਰ ਪੁੱਤਰੀ ਮੁਖਤਿਆਰ ਸਿੰਘ ਨੇ ਕੁੱਲ 2000 ਅੰਕਾਂ ’ਚੋਂ 1705 (85.25 ਫ਼ੀਸਦੀ) ਅੰਕ ਪ੍ਰਾਪਤ ਕੀਤੇ ਹਨ।
ਇਸ ਮੌਕੇ ਸਾਇੰਸ ਕਾਲਜ ਦੇ ਡਾਇਰੈਕਟਰ ਡਾ. ਰਾਜੀਵ ਸਹਿਗਲ ਨੇ ਸਟਾਫ਼ ਨਾਲ ਵਿਦਿਆਰਥਣ ਜਸਪਾਲ ਕੌਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੈਮਿਸਟਰੀ ਵਿਭਾਗ ਦੇ ਮੁਖੀ ਪ੍ਰੋ. ਸੁਮਿਤ ਸੋਨੀ ਦੀ ਅਗਵਾਈ ਹੇਠ ਕਰਵਾਈ ਮਿਹਨਤ ਨਾਲ ਇਹ ਸਭ ਸੰਭਵ ਹੋਇਆ ਹੈ ਜਿਸ ਲਈ ਇਹ ਵਿਭਾਗ ਤੇ ਇਸ ਦੇ ਸਾਰੇ ਅਧਿਆਪਕ ਵੀ ਵਧਾਈ ਦੇ ਪਾਤਰ ਹਨ। ਇਸ ਮੌਕੇ ਜਸਪਾਲ ਕੌਰ ਨੇ ਨਤੀਜੇ ’ਤੇ ਖੁਸ਼ੀ ਮਹਿਸੂਸ ਕੀਤੀ ਅਤੇ ਅਧਿਆਪਕਾਂ ਦੇ ਸਹਿਯੋਗ ਅਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ।

Advertisement

Advertisement
Advertisement