ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਆਰਥੀ ਚੋਣਾਂ: ਯੂਟੀ ਦੇ ਕਾਲਜਾਂ ਵਿੱਚ ਚੋਣ ਪਿੜ ਭਖਿਆ

11:30 AM Aug 31, 2024 IST

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 30 ਅਗਸਤ
ਯੂਟੀ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਦੀਆਂ ਵਿਦਿਆਰਥੀ ਚੋਣਾਂ ਲਈ ਅੱਜ ਨਾਮਜ਼ਦਗੀਆਂ ਵਾਪਸ ਲੈਣ ਦੇ ਨਾਲ ਹੀ ਫਾਈਨਲ ਉਮੀਦਵਾਰ ਆਹਮੋ ਸਾਹਮਣੇ ਆ ਗਏ ਹਨ। ਸ਼ਹਿਰ ਦੇ ਉਤਰੀ ਸੈਕਟਰਾਂ ਵਿਚ ਦੱਖਣੀ ਸੈਕਟਰਾਂ ਦੇ ਕਾਲਜਾਂ ਦੇ ਮੁਕਾਬਲੇ ਪ੍ਰਚਾਰ ਵਿਚ ਤੇਜ਼ੀ ਦਿਖੀ।
ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਚ ਵਿਦਿਆਰਥੀ ਚੋਣਾਂ 5 ਸਤੰਬਰ ਨੂੰ ਹੋਣੀਆਂ ਹਨ ਤੇ ਅੱਜ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਉਮੀਦਵਾਰ ਸਾਹਮਣੇ ਆ ਗਏ ਹਨ। ਇੱਥੋਂ ਦੇ ਜੀਜੀਡੀ ਐਸਡੀ ਕਾਲਜ ਸੈਕਟਰ-32 ਵਿੱਚ ਮੁੱਖ ਤੌਰ ’ਤੇ ਮੁਕਾਬਲਾ ਤਿੰਨ ਪਾਰਟੀਆਂ ਦਰਮਿਆਨ ਹੈ। ਇੱਥੇ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਨੇ ਚੋਣ ਲੜਨ ਕਿਸੇ ਨਾਲ ਵੀ ਗੱਠਜੋੜ ਨਹੀਂ ਕੀਤਾ। ਇਸ ਪਾਰਟੀ ਵਲੋਂ ਅਮਰਜੀਤ ਸਿੰਘ ਸਿੱਧੂ ਪ੍ਰਧਾਨਗੀ ਲਈ ਉਮੀਦਵਾਰ ਹਨ ਜਦੋਂਕਿ ਐਸਡੀਸੀਯੂ ਵੱਲੋਂ ਹਿਮਸੂ ਨਾਲ ਰਲ ਕੇ ਚੋਣਾਂ ਲੜੀਆਂ ਜਾ ਰਹੀਆਂ ਹਨ ਤੇ ਇਸ ਪਾਰਟੀ ਵਲੋਂ ਪ੍ਰਧਾਨਗੀ ਲਈ ਜੀਵਨ ਜੋਤ ਸਿੰਘ ਉਮੀਦਵਾਰ ਹਨ। ਇਸ ਤੋਂ ਇਲਾਵਾ ਆਈਐਸਐਫ ਇੰਡੀਪੈਂਡੈਂਟ ਸਟੂਡੈਂਟਸ ਫੈਡਰੇਸ਼ਨ ਤੇ ਐਨਐਸਯੂਆਈ ਵੱਲੋਂ ਰਲ ਕੇ ਚੋਣ ਲੜੀ ਜਾ ਰਹੀ ਹੈ ਤੇ ਇਸ ਪਾਰਟੀ ਦੇ ਪ੍ਰਧਾਨਗੀ ਦੇ ਉਮੀਦਵਾਰ ਕਰਨ ਡੂਮਰਾ ਹਨ।
ਸਰਕਾਰੀ ਕਾਲਜ ਆਫ ਕਾਮਰਸ ਐਂਡ ਬਿਜ਼ਨਸ ਐਡਮਨਿਸਟਰੇਸ਼ਨ ਸੈਕਟਰ-50, ਸਰਕਾਰੀ ਕਾਲਜ ਸੈਕਟਰ-46 ਤੇ ਸਰਕਾਰੀ ਕਾਲਜ ਫਾਰ ਗਰਲਜ਼ ਸੈਕਟਰ-42 ਵਿਚ ਚੋਣ ਪ੍ਰਚਾਰ ਨੇ ਰਫਤਾਰ ਨਹੀਂ ਫੜੀ। ਸਰਕਾਰੀ ਕਾਲਜ ਸੈਕਟਰ-46 ਵਿਚ ਤਾਂ ਸਿਰਫ ਗੇਟ ਦੇ ਨੇੜੇ ਹੀ ਕੁਝ ਵਿਦਿਆਰਥੀਆਂ ਦੇ ਟੋਲੇ ਖੜ੍ਹੇ ਸਨ ਤੇ ਕਾਲਜ ਦੇ ਮੁੱਖ ਸਥਾਨ ਉਤੇ ਸ਼ਾਂਤੀ ਪਸਰੀ ਹੋਈ ਸੀ ਜਦਕਿ ਐਸਡੀ ਕਾਲਜ ਸੈਕਟਰ-32, ਡੀਏਵੀ ਕਾਲਜ, ਸਰਕਾਰੀ ਕਾਲਜ ਸੈਕਟਰ-11 ਤੇ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਵਿਚ ਸਾਰੇ ਪਾਸੇ ਵਿਦਿਆਰਥੀਆਂ ਨੇ ਚੋਣ ਪ੍ਰਚਾਰ ਵਿਚ ਕਸਰ ਨਹੀਂ ਛੱਡੀ। ਪੁਲੀਸ ਨੇ ਵੀ ਉਤਰੀ ਸੈਕਟਰਾਂ ਦੇ ਕਾਲਜਾਂ ਵਿਚ ਹੀ ਪੂਰੀ ਫੋਰਸ ਨਾਲ ਮੁਸਤੈਦੀ ਦਿਖਾਈ।

Advertisement

ਡੀਏਵੀ ਕਾਲਜ ਨੇ ਆਪਣੇ ਤੌਰ ’ਤੇ ਕੀਤੇ ਸੁਰੱਖਿਆ ਪ੍ਰਬੰਧ

ਡੀਏਵੀ ਕਾਲਜ ਸੈਕਟਰ-10 ਵਿਦਿਆਰਥੀ ਚੋਣਾਂ ਵੇਲੇ ਹਰ ਸਾਲ ਚਰਚਾ ਵਿਚ ਰਹਿੰਦਾ ਹੈ। ਇਸ ਕਾਲਜ ਦੇ ਫਿਜ਼ੀਕਲ ਵਿਭਾਗ ਦੇ ਲੈਕਚਰਾਰਾਂ ਨੇ ਚੋਣਾਂ ਲਈ ਮੋਰਚਾ ਸੰੰਭਾਲ ਲਿਆ ਹੈ। ਇਸ ਕਾਲਜ ਵਿਚ ਨੌਜਵਾਨ ਅਧਿਆਪਕ ਦੀ ਟੀਮ ਪੂਰੇ ਕਾਲਜ ਵਿਚ ਮਾਹੌਲ ਉਤੇ ਨਜ਼ਰ ਰੱਖ ਰਹੀ ਹੈ। ਇਸ ਕਾਲਜ ਵਿਚ ਅੱਜ ਆਈ-ਕਾਰਡ ਰਾਹੀਂ ਹੀ ਦਾਖਲੇ ਹੋਏ ਤੇ ਬਾਹਰੀ ਵਿਦਿਆਰਥੀਆਂ ਨੂੰ ਕਾਲਜ ਤੋਂ ਬਾਹਰ ਮੋੜਿਆ ਗਿਆ। ਕਾਲਜ ਨੇ ਅੱਜ ਦੁਬਾਰਾ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ।

Advertisement
Advertisement