ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਆਰਥੀ ਚੋਣਾਂ: ਛੁੱਟੀ ਵਾਲੇ ਦਿਨ ਸੋਸ਼ਲ ਮੀਡੀਆ ’ਤੇ ਪ੍ਰਚਾਰ ਭਖਾਇਆ

06:33 AM Sep 02, 2024 IST

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਸਤੰਬਰ
ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿੱਚ ਵਿਦਿਆਰਥੀ ਚੋਣਾਂ ਦੇ ਮੱਦੇਨਜ਼ਰ ਅੱਜ ਛੁੱਟੀ ਵਾਲੇ ਦਿਨ ਵੀ ਚੋਣ ਲੜ ਰਹੇ ਉਮੀਦਵਾਰਾਂ ਨੇ ਸੋਸ਼ਲ ਮੀਡੀਆ ’ਤੇ ਪ੍ਰਚਾਰ ਭਖਾਇਆ। ਕਈ ਕਾਲਜਾਂ ਵਿੱਚ ਤਾਂ ਸੋਸ਼ਲ ਮੀਡੀਆ ’ਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਪ੍ਰਚਾਰਨ ਲਈ ਵੱਡੀਆਂ ਟੀਮਾਂ ਬਣਾਈਆਂ ਗਈਆਂ ਹਨ ਜੋ ਹਰ ਵਿਦਿਆਰਥੀ ਤਕ ਪਹੁੰਚ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਇਕ ਕਾਲਜ ਵਿੱਚ ਵਿਦਿਆਰਥੀਆਂ ਨੂੰ ਅੱਜ ਸਵੇਰ ਏਲਾਂਤੇ ਮਾਲ ਵਿਚ ਫਿਲਮ ਦਿਖਾਈ ਗਈ। ਜਾਣਕਾਰੀ ਅਨੁਸਾਰ ਚੋਣਾਂ ’ਚ ਹਾਲੇ ਵੀ ਚਾਰ ਦਿਨ ਰਹਿੰਦੇ ਹਨ ਤੇ ਵਿਦਿਆਰਥੀ ਆਗੂਆਂ ਨੇ ਅੱਜ ਐਤਵਾਰ ਹੋਣ ਦਾ ਦਿਨ ਅਜਾਈਂ ਨਹੀਂ ਜਾਣ ਦਿੱਤਾ। ਉਨ੍ਹਾਂ ਹਰ ਜਮਾਤ ਦੇ ਵਿਦਿਆਰਥੀਆਂ ਦੇ ਵਟਸਐਪ ਗਰੁੱਪ ਬਣਾ ਦਿੱਤੇ ਹਨ ਤੇ ਇਸ ਗਰੁੱਪ ਜ਼ਰੀਏ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਵੀ ਪੁੱਛੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ।
ਐੱਸਡੀ ਕਾਲਜ ਦੇ ਵਿਦਿਆਰਥੀ ਹੇਮੰਤ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਦੋ ਦਿਨ ਤੋਂ ਇਕ ਗਰੁੱਪ ਵਿੱਚ ਐਡ ਕੀਤਾ ਗਿਆ ਹੈ ਤੇ ਕਾਲਜ ਦੀ ਪਾਰਟੀ ਦੇ ਆਗੂ ਉਨ੍ਹਾਂ ਨੂੰ ਪਿਛਲੇ ਸਾਲ ਕੀਤੇ ਕੰਮਾਂ ਦੇ ਵੇਰਵੇ ਵੀ ਸਾਂਝੇ ਕਰ ਰਹੇ ਹਨ। ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਜ਼ਾਨਾ ‘ਸ਼ੁਭ ਸਵੇਰ’ ਦੇ ਸੁਨੇਹੇ ਵੀ ਆ ਰਹੇ ਹਨ। ਇਸ ਤੋਂ ਇਲਾਵਾ ਡੀਏਵੀ ਕਾਲਜ ਸੈਕਟਰ-10 ਦੇ ਵਿਦਿਆਰਥੀਆਂ ਨੂੰ ਅੱਜ ਏਲਾਂਤੇ ਮਾਲ ਵਿੱਚ ਸਵੇਰ 10.20 ਵਜੇ ਫਿਲਮ ‘ਸਤ੍ਰੀ 2’ ਦਿਖਾਈ ਗਈ। ਇਸ ਕਾਲਜ ਦੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਉਨ੍ਹਾਂ ਦੀ ਬੀਏ ਭਾਗ ਦੂਜਾ ਦੀ ਸਾਰੇ ਗਰੁੱਪ ਨੂੰ ਫਿਲਮ ਦੇਖਣ ਦਾ ਸੱਦਾ ਦਿੱਤਾ ਗਿਆ ਸੀ ਪਰ ਇਸ ਫਿਲਮ ਲਈ 15 ਦੇ ਕਰੀਬ ਵਿਦਿਆਰਥੀ ਹੀ ਪੁੱਜੇ। ਡੀਏਵੀ ਕਾਲਜ ਦੇ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਲਗਪਗ ਸਾਰੀਆਂ ਪਾਰਟੀਆਂ ਵਾਲੇ ਵਟਸ ਐਪ ਗਰੁੱਪ ਵਿਚ ਉਨ੍ਹਾਂ ਦੀ ਬੀਏ ਭਾਗ ਪਹਿਲਾ ਦੀ ਜਮਾਤ ਦੇ ਵਿਦਿਆਰਥੀਆਂ ਨੂੰ ਐਡ ਕਰ ਰਹੇ ਹਨ ਤੇ ਉਸ ਵਿਚ ਪਾਰਟੀ ਦੀਆਂ ਪ੍ਰਾਪਤੀਆਂ ਤੇ ਸੰਘਰਸ਼ ਬਾਰੇ ਵੇਰਵੇ ਦਿੱਤੇ ਜਾ ਰਹੇ ਹਨ। ਇਸ ਕਾਲਜ ਦੇ ਹਿੰਦੁਸਤਾਨ ਸਟੂਡੈਂਟਸ ਐਸੋਸੀਏਸ਼ਨ ਦੇ ਵਿਕਰਾਂਤ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਸਾਲਾਂ ਦੌਰਾਨ ਕੀਤੇ ਕੰਮਾਂ ਦੇ ਆਧਾਰ ’ਤੇ ਫੇਸਬੁੱਕ ਤੇ ਵਟਸਐਪ ’ਤੇ ਪ੍ਰਚਾਰ ਕੀਤਾ ਜਾ ਰਿਹਾ ਹੈ।

Advertisement

ਵਿਦਿਆਰਥੀਆਂ ਲਈ ਪਹਾੜਾਂ ਦੇ ਟੂਰ ਹਾਲੇ ਦੂਰ

ਐੱਸਡੀ ਕਾਲਜ ਦੇ ਸੋਈ ਦੇ ਆਗੂ ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਚੋਣਾਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਪਹਾੜਾਂ ਦੇ ਟੂਰ ਉੱਤੇ ਲਿਜਾ ਕੇ ਨੁਕਸਾਨ ਨਹੀਂ ਉਠਾਉਣਾ ਚਾਹੁੰਦੀ। ਇਸ ਟੂਰ ਪ੍ਰੋਗਰਾਮ ਕਾਰਨ ਪਿਛਲੇ ਸਾਲ ਵੀ ਕਈ ਪਾਰਟੀਆਂ ਦੀ ਬਦਨਾਮੀ ਹੋਈ ਸੀ। ਇਸੇ ਕਾਲਜ ਦੇ ਇਕ ਹੋਰ ਆਗੂ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਵਿਦਿਆਰਥੀਆਂ ਨੂੰ ਇਹ ਭਰੋਸਾ ਦਿੱਤਾ ਹੈ ਕਿ ਜੇ ਉਹ ਜਿੱਤ ਗਏ ਤਾਂ ਇਕ ਮਹੀਨੇ ਦੇ ਵਿਚ-ਵਿਚ ਵਿਦਿਆਰਥੀਆਂ ਨੂੰ ਪਹਾੜਾਂ ਦੀ ਸੈਰ ਕਰਵਾਉਣਗੇ।

Advertisement
Advertisement