ਵਿਦਿਆਰਥੀ ਦੀ ਸਕੂਲ ਵਿੱਚ ਕਰੰਟ ਲੱਗਣ ਕਾਰਨ ਮੌਤ
09:50 AM Aug 20, 2023 IST
ਪੱਤਰ ਪ੍ਰੇਰਕ
ਅਜਨਾਲਾ, 19 ਅਗਸਤ
ਇੱਥੋਂ ਦੇ ਆਦਰਸ਼ ਨਗਰ ਵਿੱਚ ਪੈਂਦੇ ਬਾਬਾ ਬੁੱਢਾ ਜੀ ਪਬਲਿਕ ਸਕੂਲ ਦੀ ਅੱਠਵੀਂ ਜਮਾਤ ’ਚ ਪੜ੍ਹਦੇ ਬੱਚੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਅਰਜਨ ਸਾਬਰੀ ਪੁੱਤਰ ਤਰਸੇਮ ਸਿੰਘ ਵਾਸੀ ਅਜਨਾਲਾ ਜੋ ਸਕੂਲ ਵਿੱਚ ਅੱਧੀ ਛੁੱਟੀ ਸਮੇਂ ਖੇਡਣ ਉਪਰੰਤ ਗਰਮੀ ਕਾਰਨ ਫਰਸ਼ ’ਤੇ ਰੱਖੇ ਜਾਣ ਵਾਲੇ ਪੱਖੇ ਦੀ ਹਵਾ ਲੈਣ ਲਈ ਪੱਖੇ ਦਾ ਮੂੰਹ ਆਪਣੇ ਵੱਲ ਕਰਨ ਲੱਗਾ ਤਾਂ ਕਰੰਟ ਦੀ ਲਪੇਟ ਵਿੱਚ ਆ ਗਿਆ। ਜਿਸ ਉਪਰੰਤ ਸਕੂਲ ਪ੍ਰਬੰਧਕਾਂ ਵੱਲੋਂ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਥਾਣਾ ਅਜਨਾਲਾ ਦੀ ਪੁਲੀਸ ਨੇ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਸ਼ਿਕਾਇਤ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement