For the best experience, open
https://m.punjabitribuneonline.com
on your mobile browser.
Advertisement

ਸਕੂਲ ਵਿੱਚ ਵਿਦਿਆਰਥੀ ਪਰਿਸ਼ਦ ਦਾ ਸਹੁੰ ਚੁੱਕ ਸਮਾਗਮ

08:36 AM May 28, 2024 IST
ਸਕੂਲ ਵਿੱਚ ਵਿਦਿਆਰਥੀ ਪਰਿਸ਼ਦ ਦਾ ਸਹੁੰ ਚੁੱਕ ਸਮਾਗਮ
ਵਿਦਿਆਰਥੀ ਪਰਿਸ਼ਦ ਦੀ ਨਵੀਂ ਟੀਮ ਸਕੂਲ ਪ੍ਰਬੰਧਕਾਂ ਤੇ ਅਧਿਆਪਕਾਂ ਨਾਲ। -ਫੋਟੋ: ਸਤਨਾਮ ਸਿੰਘ
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 27 ਮਈ
ਇੱਥੋਂ ਦੇ ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥੀ ਪਰਿਸ਼ਦ ਦਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵਿਦਿਆਰਥੀ ਪਰਿਸ਼ਦ ਲਈ ਚੁਣੇ ਗਏ ਹੈੱਡ ਬੁਆਏ ਦੀਵਾਂਸ਼, ਹੈੱਡ ਗਰਲ ਨਵਕਿਰਨ ਕੌਰ, ਵਾਈਸ ਹੈੱਡ ਬੁਆਏ ਇਸ਼ਵ ਤੇ ਵਾਈਸ ਹੈੱਡ ਗਰਲ ਮਹਿਕ, ਸਪੋਰਟਸ ਕੈਪਟਨ ਹਿਮਾਂਸ਼ੂ, ਸਪੋਰਟਸ ਵਾਈਸ ਕੈਪਟਨ ਵਿਰੇਨ ਚੁਣੇ ਗਏ। ਇਸ ਤੋਂ ਇਲਾਵਾ ਦਿਆ ਨੰਦ ਸਦਨ ਤੋਂ ਕੈਪਟਨ ਦਾਮਿਨੀ, ਰਮਨ ਸਦਨ ਤੋਂ ਕੈਪਟਨ ਆਯੂਸ਼ ਗੁਪਤਾ, ਵਿਵੇਕਾ ਨੰਦ ਸਦਨ ਤੋਂ ਕੈਪਟਨ ਇਸ਼ਮਨਪ੍ਰੀਤ, ਟੈਗੋਰ ਸਦਨ ਤੋਂ ਕੈਪਟਨ ਹਿਮਾਂਸ਼ੀ, ਦਿਆ ਨੰਦ ਸਦਨ ਤੋਂ ਵਾਈਸ ਕੈਪਟਨ ਦਿਸ਼ਾ ਬੱਤਰਾ, ਰਮਨ ਸਦਨ ਤੋਂ ਵਾਈਸ ਕੈਪਟਨ ਆਦਿਤੀ, ਵਿਵੇਕਾ ਨੰਦ ਸਦਨ ਤੋਂ ਵਾਈਸ ਕੈਪਟਨ ਤਨਿਸ਼ਕਾ, ਟੈਗੋਰ ਸਦਨ ਤੋਂ ਵਾਈਸ ਕੈਪਟਨ ਨਵਿਆ ਨੂੰ ਸਨਮਾਨਿਤ ਕੀਤਾ ਗਿਆ ਤੇ ਉਨਾਂ ਨੂੰ ਵਿਦਿਆਰਥੀ ਪ੍ਰੀਸ਼ਦ ਦੇ ਫਰਜ਼ਾਂ ਦੀ ਸਹੁੰ ਚੁਕਾਈ ਗਈ। ਸਕੂਲ ਦੀ ਪ੍ਰਿੰਸੀਪਲ ਡਾ. ਦਿਵਿਆ ਕੌਸ਼ਿਕ ਨੇ ਪ੍ਰੀਸ਼ਦ ਦੇ ਚੁਣੇ ਗਏ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਉਹ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਰਹਿਣ। ਇਸ ਦੌਰਾਨ ਪ੍ਰਬੰਧਕਾਂ ਨੇ ਨਵੀਂ ਟੀਮ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਆ। ਇਸ ਮੌਕੇ ਸਕੂਲ ਦੇ ਪ੍ਰਬੰਧਕ ਪ੍ਰੋਮਿਲਾ ਸ਼ਰਮਾ, ਵਾਈਸ ਪ੍ਰਿੰਸੀਪਲ ਸੰਜੇ ਠੁਕਰਾਲ ਤੋਂ ਇਲਾਵਾ ਅਧਿਆਪਕ, ਕਰਮਚਾਰੀ ਤੇ ਵਿਦਿਆਰਥੀ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×