For the best experience, open
https://m.punjabitribuneonline.com
on your mobile browser.
Advertisement

ਆਕਸਫੋਰਡ ਸਕੂਲ ’ਚ ਵਿਦਿਆਰਥੀ ਕੌਂਸਲ ਚੁਣੀ

07:42 AM May 06, 2024 IST
ਆਕਸਫੋਰਡ ਸਕੂਲ ’ਚ ਵਿਦਿਆਰਥੀ ਕੌਂਸਲ ਚੁਣੀ
ਸਕੂਲ ਦੀ ਨਵੀਂ ਚੁਣੀ ਵਿਦਿਆਰਥੀ ਕੌਂਸਲ ਸਟਾਫ਼ ਨਾਲ। -ਫੋਟੋ: ਮਰਾਹੜ
Advertisement

ਭਗਤਾ ਭਾਈ: ਦਿ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈ ਨਵੇਂ ਵਿੱਦਿਅਕ ਸ਼ੈਸ਼ਨ ਲਈ ਸਕੂਲ ਕੌਂਸਲ ਦੀ ਚੋਣ ਕੀਤੀ ਗਈ। ਜਿਸ ਵਿਚ ਮਨਦੀਪ ਸਿੰਘ ਹੈੱਡ ਬੁਆਏ, ਅਭਿਨੀਤ ਕੌਰ ਹੈੱਡ ਗਰਲ, ਰਜਨੀਕ ਸਿੰਘ ਸਪੋਰਟਸ ਹੈੱਡ, ਅਰਸ਼ਦੀਪ ਕੌਰ ਕਲਚਰਲ ਹੈੱਡ ਤੇ ਨਤਿੰਦਰ ਕੌਰ ਨੂੰ ਡਿਸਸਿਪਲਿਨ ਹੈੱਡ ਚੁਣਿਆ ਗਿਆ। ਇਸੇ ਤਰ੍ਹਾਂ ਤਨਸੀਰਤ ਕੌਰ ਨੂੰ ਸਕੂਲ ਦੀ ਅੰਗਰੇਜ਼ੀ ਸਾਹਿਤ ਸਭਾ, ਸੁਮਨਪੀਤ ਕੌਰ ਨੂੰ ਪੰਜਾਬੀ ਸਾਹਿਤ ਸਭਾ ਤੇ ਖੁਸ਼ੀ ਨੂੰ ਹਿੰਦੀ ਸਾਹਿਤ ਸਭਾ ਪ੍ਰਤੀਨਿਧ ਚੁਣਿਆ ਗਿਆ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਚੁਣੇ ਵਿਦਿਆਰਥੀਆਂ ਨੂੰ ਬੈਜ ਪਹਿਨਾਏ। ਸਕੂਲ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਚੇਅਰਮੈਨ ਗਗਨ ਬਰਾੜ, ਉੱਪ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ, ਜਨਰਲ ਸਕੱਤਰ ਰਾਜਵਿੰਦਰ ਸਿੰਘ ਤੇ ਵਿੱਤ ਸਕੱਤਰ ਸਰਪੰਚ ਗੁਰਮੀਤ ਸਿੰਘ ਗਿੱਲ ਨੇ ਕੌਂਸਲ ਨੂੰ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਆ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×