ਅਧਿਆਪਕ ਵੱਲੋਂ ਵਿਦਿਆਰਥੀ ਦੀ ਕੁੱਟਮਾਰ; ਕੰਨ ਦਾ ਪਰਦਾ ਫਟਿਆ
07:27 AM May 20, 2024 IST
Advertisement
ਬਲੀਆ, 19 ਮਈ
ਇਥੋਂ ਦੇ ਇੱਕ ਪ੍ਰਾਈਵੇਟ ਸਕੂਲ ਦੇ ਅਧਿਆਪਕ ’ਤੇ 10ਵੀਂ ਜਮਾਤ ਦੇ 14 ਸਾਲਾ ਵਿਦਿਆਰਥੀ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਕੁੱਟਮਾਰ ਦੌਰਾਨ ਅਧਿਆਪਕ ਨੇ ਵਿਦਿਆਰਥੀ ਦੇ ਕਈ ਚਪੇੜਾਂ ਮਾਰੀਆਂ ਜਿਸ ਕਾਰਨ ਉਸ ਦੇ ਕੰਨ ਦਾ ਪਰਦਾ ਫਟ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ 13 ਮਈ ਨੂੰ ਇੱਥੋਂ ਦੇ ਉਭਾਓਂ ਥਾਣੇ ਅਧੀਨ ਪੈਂਦੇ ਪਿਪਰੌਲੀ ਬਾਰਹਗਾਓਂ ਸਥਿਤ ਸਕੂਲ ਵਿੱਚ ਵਾਪਰੀ। ਉਭਾਓਂ ਥਾਣੇ ਦੇ ਐੱਸਐੱਚਓ ਵਿਪਿਨ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਦੇ ਪਿਤਾ ਪ੍ਰਵੀਨ ਕੁਮਾਰ ਮਧੂਕਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਗਣਿਤ ਅਧਿਆਪਕ ਰਾਘਵੇਂਦਰ ਦੇ ਕੁੱਟਣ ਕਾਰਨ ਉਸ ਦੇ ਪੁੱਤਰ ਦੇ ਸੱਜੇ ਕੰਨ ਦਾ ਪਰਦਾ ਫਟ ਗਿਆ। -ਪੀਟੀਆਈ
Advertisement
Advertisement