ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਘਰਸ਼: ਟਾਵਰ ’ਤੇ ਚੜ੍ਹੇ ਬਜ਼ੁਰਗਾਂ ਨੂੰ ਭਰੋਸੇ ਮਗਰੋਂ ਹੇਠਾਂ ਉਤਾਰਿਆ

08:25 AM Jul 15, 2023 IST

ਪੱਤਰ ਪ੍ਰੇਰਕ
ਪਠਾਨਕੋਟ, 14 ਜੁਲਾਈ
ਸ਼ਾਹਪੁਰਕੰਡੀ ਡੈਮ ਵਿੱਚ ਨੌਕਰੀ ਤੋਂ ਕੱਢੇ 32 ਮੁਲਾਜ਼ਮਾਂ ਵਿੱਚੋਂ ਦੋ ਜਣਿਆਂ ਦੇ ਪਿਤਾ ਬੀਤੇ ਕੱਲ੍ਹ ਸਵੇਰੇ 7 ਵਜੇ 70 ਫੁੱਟ ਉੱਚੇ ਟਾਵਰ ’ਤੇ ਚੜ੍ਹ ਗਏ ਸਨ, ਜੋ ਕੱਢੇ ਗਏ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਮੰਗ ਰਹੇ ਸਨ। ਦੋਵਾਂ ਨੂੰ ਕਰੀਬ 30 ਘੰਟਿਆਂ ਬਾਅਦ ਅੱਜ ਪ੍ਰਸ਼ਾਸਨ ਨੇ ਕੁੱਝ ਸ਼ਰਤਾਂ ਦੇ ਆਧਾਰ ’ਤੇ ਸੁਰੱਖਿਅਤ ਥੱਲੇ ਉਤਾਰ ਲਿਆ।
ਡੈਮ ਪ੍ਰਸ਼ਾਸਨ ਦੇ ਐੱਸਈ (ਐਡਮਨਿ) ਜਸਵੀਰ ਪਾਲ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਪ੍ਰਦਰਸ਼ਨ ਕਰ ਰਹੇ ਆਗੂਆਂ ਜਸਵੰਤ ਸੰਧੂ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ, ਬਿਕਰਮ ਸਿੰਘ, ਯੋਗੇਸ਼ ਸਿੰਘ ਆਦਿ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਜਲ ਸਰੋਤ ਵਿਭਾਗ ਵੱਲੋਂ ਬਣਾਈ ਕਮੇਟੀ ਨਾਲ ਗੱਲ ਕਰਕੇ ਕੋਈ ਸਕਾਰਾਤਮਕ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਟਾਵਰ ’ਤੇ ਚੜ੍ਹਨ ਵਾਲੇ ਸੁਰਿੰਦਰ ਸਿੰਘ ਰਾਜਪੁਰਾ (60) ਅਤੇ ਤੇਗ ਅਲੀ ਥੜਾ ਝਿਕਲਾ (65) ਨੂੰ ਵੀ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੇ ਪੁੱਤਰਾਂ ਦੀ ਬਹਾਲੀ ਲਈ ਕੋਸ਼ਿਸ਼ ਕਰਨਗੇ ਅਤੇ ਬੈਂਕ ਅਧਿਕਾਰੀਆਂ ਵੱਲੋਂ ਵੀ ਉਨ੍ਹਾਂ ਨੂੰ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਲਈ ਤੰਗ ਨਹੀਂ ਕੀਤਾ ਜਾਵੇਗਾ। ਇਸ ਭਰੋਸੇ ਬਾਅਦ ਦੋਵਾਂ ਬਜ਼ੁਰਗਾਂ ਨੂੰ ਥੱਲੇ ਉਤਾਰ ਲਿਆ ਗਿਆ।

Advertisement

Advertisement
Tags :
ਉਤਾਰਿਆਸੰਘਰਸ਼ਹੇਠਾਂਚੜ੍ਹੇਟਾਵਰਬਜ਼ੁਰਗਾਂਭਰੋਸੇਮਗਰੋਂ
Advertisement