For the best experience, open
https://m.punjabitribuneonline.com
on your mobile browser.
Advertisement

ਮੀਂਹ ਕਾਰਨ ਖਰਾਬ ਫ਼ਸਲਾਂ ਦੇ ਮੁਆਵਜ਼ੇ ਲਈ ਸੰਘਰਸ਼ ਜਾਰੀ

08:03 AM Jul 14, 2023 IST
ਮੀਂਹ ਕਾਰਨ ਖਰਾਬ ਫ਼ਸਲਾਂ ਦੇ ਮੁਆਵਜ਼ੇ ਲਈ ਸੰਘਰਸ਼ ਜਾਰੀ
ਜੈਤੋ ਵਿੱਚ ਮੁਆਵਜ਼ੇ ਲਈ ਧਰਨਾ ਦਿੰਦੇ ਹੋਏ ਕਿਸਾਨ। -ਫੋਟੋ: ਸ਼ਗਨ ਕਟਾਰੀਆ
Advertisement

ਪੱਤਰ ਪ੍ਰੇਰਕ
ਜੈਤੋ, 13 ਜੁਲਾਈ
ਮੌਸਮੀ ਬਦਮਿਜ਼ਾਜੀ ਸਦਕਾ ਖ਼ਰਾਬ ਹੋਈ ਮਫ਼ਸਲ ਦੇ ਮੁਆਵਜ਼ੇ ਲਈ ਇਥੇ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਦੇ ਚੌਗਿਰਦੇ ਵਿੱਚ ਜਾਰੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜਗਿੱਲ) ਦਾ ਧਰਨਾ ਅੱਜ 36ਵੇਂ ਦਨਿ ਵੀ ਜਾਰੀ ਰਿਹਾ। ਅੱਜ ਜਥੇਬੰਦੀ ਦੇ ਬਾਨੀ ਬਲਕਾਰ ਸਿੰਘ ਡਕੌਂਦਾ ਦੀ 13ਵੀਂ ਬਰਸੀ ਮੌਕੇ ਵਿਸ਼ੇਸ਼ ਸਮਾਗਮ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਮੁਕਤਸਰ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਵੜਿੰਗ, ਖ਼ਜ਼ਾਨਚੀ ਅਮਨਦੀਪ ਸਿੰਘ, ਬਲਾਕ ਬਰੀਵਾਲਾ ਦੇ ਪ੍ਰਧਾਨ ਬਲਦੇਵ ਸਿੰਘ ਕਿਸਾਨਾਂ ਦੇ ਵੱਡੇ ਕਾਫ਼ਲੇ ਸਮੇਤ ਸ਼ਾਮਿਲ ਹੋਏ। ਸਮਾਗਮ ’ਚ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਕਰਮਜੀਤ ਸਿੰਘ ਚੈਨਾ, ਕਿਸਾਨ ਆਗੂ ਸੁਖਦੇਵ ਸਿੰਘ ਬਹਬਿਲ ਅਤੇ ਜਗਜੀਤ ਸਿੰਘ ਡੋਡ ਆਦਿ ਨੇ ਸੰਬੋਧਨ ਕਰਦਿਆਂ ਹਕੂਮਤਾਂ ’ਤੇ ਕਿਸਾਨ ਵਿਰੋਧੀ ਪਹੁੰਚ ਅਪਣਾਉਣ ਦੇ ਦੋਸ਼ ਲਾਏ। ਹਰਦੇਵ ਸਿੰਘ ਘਣੀਆਂ ਨੇ ਯੂਨੀਅਨ ਦੀਆਂ ਅਤੀਤ ਦੀਆਂ ਪ੍ਰਾਪਤੀਆਂ ਨਾਲ ਜੋੜ ਕੇ ਬਲਕਾਰ ਸਿੰਘ ਡਕੌਂਦਾ ਦੀ ਕਾਰਜਸ਼ੈਲੀ ਦੀ ਪ੍ਰਸ਼ੰਸਾ ਕੀਤੀ। ਜ਼ਿਲ੍ਹਾ ਪ੍ਰਧਾਨ ਕਰਮਜੀਤ ਚੈਨਾ ਨੇ ਕਿਹਾ ਕਿ ਭਾਵੇਂ ਪ੍ਰਸ਼ਾਸਨ ਵੱਲੋਂ ਮੁਆਵਜ਼ੇ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ ਪਰ ਬੇਮਿਆਦੀ ਧਰਨਾ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਕਿਸਾਨਾਂ ਦੇ ਖਾਤਿਆਂ ’ਚ ਰਕਮ ਨਹੀਂ ਆ ਜਾਂਦੀ। ਇਸ ਮੌਕੇ ਬਲਵਿੰਦਰ ਸਿੰਘ ਰੋੜੀਕਪੂਰਾ, ਗੁਰਮੇਲ ਸਿੰਘ ਚੈਨਾ, ਨਾਇਬ ਸਿੰਘ ਢੈਪਈ, ਹਰਮੇਲ ਸਿੰਘ ਚੈਨਾ, ਗੁਰਪ੍ਰੀਤ ਸਿੰਘ ਚੰਦਭਾਨ, ਗੁਰਦੀਪ ਸਿੰਘ ਚੰਦਭਾਨ, ਇਕਬਾਲ ਸਿੰਘ ਚੰਦਭਾਨ, ਇਕਬਾਲ ਸਿੰਘ ਗਿੱਲ, ਫੂਲਾ ਸਿੰਘ ਬਿਸ਼ਨੰਦੀ, ਦਰਸ਼ਨ ਸਿੰਘ ਰੋੜੀਕਪੂਰਾ, ਜਸਵੀਰ ਸਿੰਘ ਚੈਨਾ, ਜਗਤਾਰ ਸਿੰਘ ਚੈਨਾ, ਅਵਤਾਰ ਸਿੰਘ ਰੋਮਾਣਾ ਆਦਿ ਆਗੂ ਹਾਜ਼ਰ ਸਨ।

Advertisement

Advertisement
Tags :
Author Image

sukhwinder singh

View all posts

Advertisement
Advertisement
×