For the best experience, open
https://m.punjabitribuneonline.com
on your mobile browser.
Advertisement

ਅਤਵਿਾਦ ਨੂੰ ਤਬਾਹ ਕਰਨ ਲਈ ਸਖ਼ਤ ਰੁਖ਼ ਦੀ ਲੋੜ: ਸ਼ਾਹ

08:43 AM Oct 06, 2023 IST
ਅਤਵਿਾਦ ਨੂੰ ਤਬਾਹ ਕਰਨ ਲਈ ਸਖ਼ਤ ਰੁਖ਼ ਦੀ ਲੋੜ  ਸ਼ਾਹ
ਨਵੀਂ ਦਿੱਲੀ ਵਿੱਚ ਸਮਾਗਮ ’ਚ ਹਾਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 5 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਅਤਵਿਾਦ ਵਿਰੋਧੀ ਏਜੰਸੀਆਂ ਨੂੰ ਅਜਿਹਾ ਸਖ਼ਤ ਰੁਖ਼ ਅਪਣਾਉਣਾ ਹੋਵੇਗਾ ਤਾਂ ਕਿ ਦੇਸ਼ ਵਿੱਚ ਨਵੇਂ ਅਤਵਿਾਦੀ ਸੰਗਠਨ ਪੈਦਾ ਨਾ ਹੋ ਸਕਣ। ਇਥੇ ਅਤਵਿਾਦ ਵਿਰੋਧੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਨਾ ਸਿਰਫ ਅਤਵਿਾਦ ਬਲਕਿ ਅਤਿਵਾਦੀਆਂ ਦੇ ਪੂਰੇ ਤਾਣੇਬਾਣੇ ਨੂੰ ਖਤਮ ਕਰਨਾ ਪਏਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਏ ਗਏ ਸਖਤ ਫੈਸਲਿਆਂ ਨਾਲ ਕ੍ਰਿਪਟੋਕਰੰਸੀ, ਹਵਾਲਾ, ਅਤਿਵਾਦੀਆਂ ਦੀ ਆਰਥਿਕ ਮਦਦ, ਸੰਗਠਿਤ ਅਪਰਾਧ ਕਰਨ ਵਾਲੇ ਗਰੋਹਾਂ ਅਤੇ ਨਾਰਕੋ-ਅਤਵਿਾਦੀ ਲਿੰਕ ਤੋਂ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿੱਠਣ ਲਈ ਚੰਗੇ ਨਤੀਜੇ ਸਾਹਮਣੇ ਆਏ ਹਨ।ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਕਰਵਾਏ ਗਏ ਇਸ ਸੰਮੇਲਨ ਦਾ ਉਦਘਾਟਨ ਕਰਨ ਮਗਰੋਂ ਸ੍ਰੀ ਸ਼ਾਹ ਨੇ ਕਿਹਾ ਕਿ ਅਤਵਿਾਦ ਦੇ ਖਾਤਮੇ ਲਈ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਇਸ ਮੰਤਵ ਲਈ ਸਾਨੂੰ ‘ਮੁਕੰਮਲ ਸਰਕਾਰ’ ਤੇ ‘ਟੀਮ ਇੰਡੀਆ’ ਦੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਐੱਨਆਈਏ ਦੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ। -ਪੀਟੀਆਈ

Advertisement

‘ਜੰਮੂ ਕਸ਼ਮੀਰ ’ਚ ਸ਼ਾਂਤੀ ਤੇ ਵਿਕਾਸ ਦੀ ਨਵੀਂ ਸਵੇਰ ਚੜ੍ਹੀ’

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਦੀ ਅਗਵਾਈ ਹੇਠ ਜੰਮੂ ਕਸ਼ਮੀਰ ਵਿੱਚ ਸ਼ਾਂਤੀ ਤੇ ਵਿਕਾਸ ਦੀ ਨਵੀਂ ਸਵੇਰ ਚੜ੍ਹੀ ਹੈ ਅਤੇ ਬੀਤੇ ਦਸ ਸਾਲਾਂ ਦੇ ਮੁਕਾਬਲੇ ਅਤਵਿਾਦੀ ਘਟਨਾਵਾਂ ਵਿੱਚ 70 ਫੀਸਦੀ ਕਮੀ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਦੀ ਮੌਤਾਂ ਵਿੱਚ 81 ਫੀਸਦੀ ਗਿਰਾਵਟ ਆਈ ਹੈ ਤੇ ਸੁਰੱਖਿਆ ਕਰਮਚਾਰੀਆਂ ਦੀਆਂ ਮੌਤਾਂ ਵਿੱਚ 48 ਫੀਸਦੀ ਠੱਲ੍ਹ ਪਈ ਹੈ।

Advertisement

Advertisement
Author Image

Advertisement