ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਪੰਚੀ ਲਈ ਚਚੇਰੇ ਭਰਾਵਾਂ ਵਿੱਚ ਜ਼ੋਰਦਾਰ ਮੁਕਾਬਲਾ

10:46 AM Oct 13, 2024 IST

ਪੱਤਰ ਪ੍ਰੇਰਕ
ਸ਼ਹਿਣਾ, 12 ਅਕਤੂਬਰ
ਬਲਾਕ ਸ਼ਹਿਣਾ ਦੇ ਪਿੰਡ ਗਿੱਲ ਕੋਠੇ ਵਿੱਚ ਸਰਪੰਚ ਦੀ ਚੋਣ ਨੂੰ ਲੈ ਕੇ ਦੋ ਚਚੇਰੇ ਭਰਾਵਾਂ ’ਚ ਜ਼ਬਰਦਸਤ ਮੁਕਾਬਲਾ ਹੈ। ਪਿੰਡ ਗਿੱਲ ਕੋਠੇ ’ਚ ਸਰਪੰਚੀ ਐਸਸੀ (ਮਰਦ) ਵਰਗ ਲਈ ਰਾਖਵੀਂ ਹੈ ਅਤੇ ਦੱਸਣਾ ਬਣਦਾ ਹੈ ਕਿ ਇਸ ਪਿੰਡ ’ਚ ਐਸਸੀ ਵਰਗ ਦਾ ਇੱਕ ਹੀ ਘਰ ਹੈ। ਪਿੰਡ ਵਿੱਚ ਗੋਰਾ ਸਿੰਘ ਅਤੇ ਪਵਨ ਸਿੰਘ ਵਿਚਕਾਰ ਮੁਕਾਬਲਾ ਹੈ। ਪਿੰਡ ਦੇ ਪਤਵੰਤਿਆਂ ਨੇ ਸਰਬਸੰਮਤੀ ਕਰਵਾਉਣ ਦੀ ਕੋਸ਼ਿਸ ਕੀਤੀ ਪ੍ਰੰਤੂ ਸਰਬਸੰਮਤੀ ਨਹੀਂ ਹੋ ਸਕੀ। ਪਿੰਡ ’ਚ ਸਿਰਫ਼ 450 ਦੇ ਕਰੀਬ ਹੀ ਵੋਟਾਂ ਹਨ। ਦੋਵੇਂ ਉਮੀਦਵਾਰਾਂ ਦੇ ਘਰ ਵੀ ਆਹਮੋ-ਸਾਹਮਣੇ ਬਣੇ ਹੋਏ ਹਨ।

Advertisement

Advertisement