For the best experience, open
https://m.punjabitribuneonline.com
on your mobile browser.
Advertisement

ਤਨਖਾਹ ਕਟੌਤੀ ਦੇ ਮੁੱਦੇ ’ਤੇ ਧਰਨਾ

09:10 AM Apr 10, 2024 IST
ਤਨਖਾਹ ਕਟੌਤੀ ਦੇ ਮੁੱਦੇ ’ਤੇ ਧਰਨਾ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 9 ਅਪਰੈਲ
ਹੜਤਾਲ ਦੌਰਾਨ ਤਨਖਾਹ ਕਟੌਤੀ ਕੀਤੇ ਜਾਣ ਦੇ ਰੋਸ ਵਜੋਂ ਸਾਂਝੇ ਅਧਿਆਪਕ ਮੋਰਚੇ ਵੱਲੋਂ ਅੱਜ ਇੱਥੇ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵਿੱਚ ਧਰਨਾ ਦਿੱਤਾ ਗਿਆ। ਬੁਲਾਰਿਆਂ ਕਿਹਾ ਕਿ ਭਾਰਤ ਦੀਆਂ ਟਰੇਡ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਫਰਵਰੀ ਨੂੰ ਕੌਮੀ ਹੜਤਾਲ਼ ਦਾ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਤਹਿਤ ਪੰਜਾਬ ਵਿੱਚ ਹਜ਼ਾਰਾਂ ਅਧਿਆਪਕਾਂ ਨੇ ਆਪਣੇ ਹਾਜ਼ਰੀ ਰਜਿਸਟਰ ਵਿੱਚ ਹੜਤਾਲ ਭਰਾਈ ਸੀ। ਕਿਸੇ ਵੀ ਬੀਡੀਓ ਨੇ ਇਸ ਦਿਨ ਦੀ ਤਨਖਾਹ ਨਹੀਂ ਕੱਟੀ ਪਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਲਹਿਰਾ ਗਾਗਾ ਨੇ ਦੋ ਅਧਿਆਪਕਾਂ ਦੀ ਤਨਖਾਹ ਕੱਟ ਲਈ। ਇਸ ਸਬੰਧੀ ਪਿਛਲੇ ਦਿਨਾਂ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ ਦਾ ਵਫਦ ਬਲਾਕ ਪ੍ਰਾਇਮਰੀ ਅਫਸਰ ਲਹਿਰਾਗਾਗਾ ਨੂੰ ਮਿਲਿਆ ਸੀ ਤੇ ਅਧਿਆਪਕਾਂ ਦੀ ਕੱਟੀ ਤਨਖਾਹ ਜਾਰੀ ਕਰਨ ਦੀ ਮੰਗ ਕੀਤੀ ਸੀ। ਅੱਜ ਜਥੇਬੰਦੀਆਂ ਨੇ ਐਲਾਨ ਕੀਤਾ ਗਿਆ ਕਿ ਜੇਕਰ ਜਲਦ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ 18 ਅਪਰੈਲ ਤੋਂ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਰੋਸ ਧਰਨਾ ਸ਼ੁਰੂ ਕੀਤਾ ਜਾਵੇਗਾ। ਧਰਨੇ ਨੂੰ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਸਕੱਤਰ ਬਲਵੀਰ ਚੰਦ ਲੌਂਗੋਵਾਲ, ਜ਼ਿਲਾ ਪ੍ਰਧਾਨ ਦਾਤਾ ਸਿੰਘ ਨਮੋਲ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਆਗੂ ਸਤਵੰਤ ਆਲਮਪੁਰ, ਬਲਕਾਰ ਡੂਡੀਆਂ, ਡੀ.ਟੀ.ਐਫ ਸਬੰਧਤ ਡੀ.ਐਮ.ਐਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਬਲਾਕ ਪ੍ਰਧਾਨ ਮਨੋਜ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×