ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab News Update: Medical Student ’ਤੇ ਹਮਲੇ ਖ਼ਿਲਾਫ਼ ਵਿਦਿਆਰਥੀਆਂ ਵੱਲੋਂ ਹੜਤਾਲ

02:16 PM Nov 28, 2024 IST
ਕਾਲਜ ਦੇ ਵਿਹੜੇ ਵਿਚ ਇਕੱਤਰ ਵਿਦਿਆਰਥੀ।

ਸੰਤੋਖ ਗਿੱਲ
ਗੁਰੂਸਰ ਸੁਧਾਰ, 28 ਨਵੰਬਰ

Advertisement

ਸ਼ਹੀਦ ਕਰਤਾਰ ਸਿੰਘ ਸਰਾਭਾ ਮੈਡੀਕਲ ਕਾਲਜ ਸਰਾਭਾ ਦੀ ਬੀਐਸਸੀ ਨਰਸਿੰਗ ਚੌਥੇ ਸਾਲ ਦੀ ਇਕ ਵਿਦਿਆਰਥਣ ਉਪਰ ਬੁੱਧਵਾਰ ਦੇਰ ਸ਼ਾਮ ਕਾਲਜ ਕੈਂਪਸ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ। ਹਮਲਾਵਰਾਂ ਉਤੇ ਵਿਦਿਆਰਥਣ ਦੇ ਕੱਪੜੇ ਪਾੜਨ ਦੇ ਦੋਸ਼ ਹਨ। ਇਸ ਘਟਨਾ ਖਿਲਾਫ਼ ਬੀਤੀ ਰਾਤ ਤੋਂ ਵਿਦਿਆਰਥੀ ਨੇ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਹੋਈ ਹੈ।
ਤਖ਼ਤੀਆਂ ਲੈ ਕੇ ਰੋਸ ਵਿਖਾਵਾ ਕਰਦੇ ਹੋਏ ਵਿਦਿਆਰਥੀ।
ਵਿਦਿਆਰਥੀ ਫ਼ੌਰੀ ਤੌਰ ’ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਕਾਰਵਾਈ ਦੀ ਮੰਗ ਕਰ ਰਹੇ ਹਨ। ਵਿਦਿਆਰਥੀ ਇਹ ਦੋਸ਼ ਵੀ ਲਾ ਰਹੇ ਹਨ ਕਿ ਕਾਲਜ ਵਿਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨਹੀਂ ਹਨ ਤੇ ਮੰਗ ਕਰ ਰਹੇ ਹਨ ਕਿ ਇਸ ਖ਼ਾਮੀ ਲਈ ਮੈਨੇਜਮੈਂਟ ਵੱਲੋਂ ਮੁਆਫ਼ੀ ਮੰਗੀ ਜਾਵੇ ਅਤੇ ਕਾਲਜ ਵਿਚ ਵਿਦਿਆਰਥੀਆਂ ਤੇ ਖ਼ਾਸਕਰ ਵਿਦਿਆਰਥਣਾਂ ਦੀ ਸੁਰੱਖਿਆ ਦੇ ਠੋਸ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਉਤੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੇ ਦੋਸ਼ ਵੀ ਲਾਏ।
ਘਟਨਾ ਦੀ ਸੂਚਨਾ ਮਿਲਣ ’ਤੇ ਡੀਐੱਸਪੀ ਦਾਖਾ ਵਰਿੰਦਰ ਖੋਸਾ ਅਤੇ  ਥਾਣਾ ਜੋਧਾਂ ਦੇ ਮੁਖੀ ਹੀਰਾ ਸਿੰਘ ਪੜਤਾਲ ਲਈ ਮੌਕੇ ’ਤੇ ਪਹੁੰਚ ਗਏ ਸਨ। ਪੁਲੀਸ ਵੱਲੋਂ ਵਾਰਦਾਤ ਦੀ ਪੜਤਾਲ ਕੀਤੀ ਜਾ ਰਹੀ ਹੈ। ਵਿਦਿਆਰਥੀ ਆਪਣੀਆਂ ਮੰਗਾਂ ਉਤੇ ਅੜੇ ਹੋਏ ਹਨ ਤੇ ਨਾਅਰੇ ਲਿਖੀਆਂ ਤਖ਼ਤੀਆਂ ਲੈ ਕੇ ਰੋਸ ਮੁਜ਼ਾਹਰਾ ਕਰ ਰਹੇ ਹਨ।
Advertisement
Tags :
Attack on Medical Studentpunjab newsPunjabi NewsPunjabi TribunePunjabi Tribune News