ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉਜਰਤਾਂ ਵਧਾਉਣ ਲਈ ਭੱਠਾ ਮਜ਼ਦੂਰਾਂ ਵੱਲੋਂ ਧਰਨਾ

07:14 AM Apr 26, 2024 IST

ਪਰਸ਼ੋਤਮ ਬੱਲੀ
ਬਰਨਾਲਾ, 25 ਅਪਰੈਲ
ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੀਟੂ ਨਾਲ ਸਬੰਧਤ ਲਾਲ ਝੰਡਾ ਭੱਠਾ ਵਰਕਰਜ਼ ਯੂਨੀਅਨ ਪੰਜਾਬ ਅਤੇ ਲਾਲ ਝੰਡਾ ਲੇਬਰ ਯੂਨੀਅਨ ਪੰਜਾਬ ਵੱਲੋਂ ਇੱਥੇ ਕਚਹਿਰੀ ਚੌਕ ਵਿਚ ਇਕੱਤਰਤਾ ਉਪਰੰਤ ਰੋਹ ਭਰਪੂਰ ਰੋਸ ਮਾਰਚ ਕਰਦਿਆਂ ਸਹਾਇਕ ਲੇਬਰ ਕਮਿਸ਼ਨਰ ਦਫ਼ਤਰ ਅੱਗੇ ਪੁੱਜ ਕੇ ਧਰਨਾ ਦਿੱਤਾ ਗਿਆ। ਸੀਟੂ ਦੇ ਸੂਬਾਈ ਆਗੂ ਦੇਵਰਾਜ ਵਰਮਾ ਅਤੇ ਸੂਬਾ ਸਕੱਤਰ ਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਕਾ. ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਲੱਕ ਤੋੜਵੀਂ ਮਹਿੰਗਾਈ ਨੇ ਭੱਠਾ ਮਜ਼ਦੂਰਾਂ ਸਮੇਤ ਕਿਰਤੀਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਜਰਤਾਂ ਘੱਟ ਰਹੀਆਂ ਹਨ, ਉਜਰਤਾਂ ਦੇ ਵਾਧੇ ਤੇ ਕੇਂਦਰੀ ਤੇ ਸੂਬਾਈ ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਜਥੇਬੰਦ ਹੋ ਕੇ ਸੰਘਰਸ਼ ਕਰਨਾ ਸਮੇਂ ਦੀ ਲੋੜ ਹੈ। ਬੁਲਾਰਿਆਂ ਨੇ ਮਜ਼ਦੂਰ ਪੱਖੀ 29 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਨਵੇਂ ਚਾਰ ਮਜ਼ਦੂਰ ਵਿਰੋਧੀ ਲੇਬਰ ਕੋਡ ਪਾਸ ਕਰਨ ਵਾਲਿਆਂ ਹੁਕਮਰਾਨਾਂ ਵਿਰੁੱਧ ਆਪਣੀ ਇੱਕ ਇੱਕ ਵੋਟ ਦਾ ਹੁਣ ਇਸਤੇਮਾਲ ਕਰਕੇ ਉਸ ਨੂੰ ਚਲਦਾ ਕਰਨ ਦੀ ਅਪੀਲ ਵੀ ਕੀਤੀ। ਭੱਠਾ ਮਜ਼ਦੂਰਾਂ ਦੇ ਸੂਬਾ ਆਗੂਆਂ ਮਾਨ ਸਿੰਘ ਗੁਰਮ, ਮੱਖਣ ਸਿੰਘ ਜਖੇਪਲ, ਪ੍ਰੀਤਮ ਸਿੰਘ ਸਹਿਜੜਾ, ਅਜੈਬ ਸਿੰਘ ਚੀਮਾ ਤੇ ਰਘਵੀਰ ਸਿੰਘ ਨੇ ਵੀ ਸੰਬੋਧਨ ਕੀਤਾ।
ਉਪਰੰਤ ਸਹਾਇਕ ਲੇਬਰ ਕਮਿਸ਼ਨਰ ਬਰਨਾਲਾ ਦੀ ਹਾਜ਼ਰੀ ਵਿਚ ਜ਼ਿਲ੍ਹੇ ਦੇ ਭੱਠਾ ਮਾਲਕਾਂ ਅਤੇ ਭੱਠਾ ਵਰਕਰਾਂ ਦੇ ਆਗੂਆਂ ਦੀ ਭੱਠਾ ਕਿਰਤੀਆਂ ਦੀਆਂ ਉਜਰਤਾਂ ‘ਚ ਵਾਧੇ ਸਬੰਧੀ ਸਾਂਝੀ ਤਿੰਨ ਧਿਰੀ ਮੀਟਿੰਗ ਹੋਈ ਜਿਸ ਵਿੱਚ 2 ਮਈ ਨੂੰ ਦੁਬਾਰਾ ਮੀਟਿੰਗ ਕਰਕੇ ਉਜਰਤਾਂ ਵਿਚ ਵਾਧੇ ਸਬੰਧੀ ਫੈਸਲੇ ’ਤੇ ਸਹਿਮਤੀ ਬਣੀ ਤਾਂ ਧਰਨਾ ਆਰਜ਼ੀ ਤੌਰ ‘ਤੇ ਸਮਾਪਤ ਕੀਤਾ ਗਿਆ।

Advertisement

Advertisement
Advertisement