For the best experience, open
https://m.punjabitribuneonline.com
on your mobile browser.
Advertisement

ਤਨਖਾਹਾਂ ਨਾ ਮਿਲਣ ’ਤੇ ਮੁਲਾਜ਼ਮਾਂ ਵੱਲੋਂ ਹੜਤਾਲ

08:58 AM Apr 11, 2024 IST
ਤਨਖਾਹਾਂ ਨਾ ਮਿਲਣ ’ਤੇ ਮੁਲਾਜ਼ਮਾਂ ਵੱਲੋਂ ਹੜਤਾਲ
ਖਰੜ ਨਗਰ ਕੌਂਸਲ ਦਫ਼ਤਰ ਵਿੱਚ ਧਰਨਾ ਦਿੰਦੇ ਹੋਏ ਕਰਮਚਾਰੀ।
Advertisement

ਸ਼ਸ਼ੀ ਪਾਲ ਜੈਨ
ਖਰੜ, 10 ਅਪਰੈਲ
ਖਰੜ ਨਗਰ ਕੌਂਸਲ ਦੇ ਆਊਟਸੋਰਸਡ ਕਰਮਚਾਰੀਆਂ ਦੀ ਤਨਖਾਹ ਦੀ ਅਦਾਇਗੀ ਨਾ ਹੋਣ ਕਾਰਨ ਕੌਂਸਲ ਦੇ ਸਮੂਹ ਕਾਮਿਆਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਅੱਜ ਕੌਂਸਲ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ।
ਮਿਉਂਸਿਪਲ ਐਂਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਖਰੜ ਦੇ ਪ੍ਰਧਾਨ ਪ੍ਰਦੀਪ ਕਮਾਰ ਨੇ ਦੱਸਿਆ ਕਿ ਉਨ੍ਹਾਂ ਚਾਰ ਅਤੇ ਨੌਂ ਅਪਰੈਲ ਨੂੰ ਕੌਂਸਲ ਦੇ ਪ੍ਰਧਾਨ ਅਤੇ ਕਾਰਜਸਾਧਕ ਅਫ਼ਸਰ ਨੂੰ ਪੱਤਰਾਂ ਲਿਖਿਆ ਸੀ ਕਿ ਜੇਕਰ 10 ਅਪਰੈਲ ਤੱਕ ਤਨਖਾਹ ਨਾ ਦਿੱਤੀ ਗਈ ਤਾਂ ਉਹ ਹੜਤਾਲ ਲਈ ਮਜਬੂਰ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਅਜੇ ਤੱਕ ਤਨਖ਼ਾਹ ਨਾ ਆਉਣ ਕਾਰਨ ਸਾਰੇ ਕਰਮਚਾਰੀ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਚਲੇ ਗਏ ਹਨ ਅਤੇ ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਹਰ ਇੱਕ ਕਰਮਚਾਰੀਆਂ ਦੇ ਖਾਤਿਆਂ ਵਿਚ ਤਨਖਾਹ ਨਹੀਂ ਆ ਜਾਂਦੀ ਅਤੇ ਪ੍ਰਧਾਨ ਨਗਰ ਕੌਸਲ ਵੱਲੋਂ ਇਹ ਲਿਖਤੀ ਪੱਤਰ ਨਹੀਂ ਦਿੱਤਾ ਜਾਂਦਾ ਕਿ ਹਰ ਮਹੀਨੇ ਤਨਖਾਹ ਪੰਜ ਤਾਰੀਖ ਤੱਕ ਕਰਮਚਾਰੀਆਂ ਦੇ ਖਾਤੇ ਵਿੱਚ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਰਜਸਾਧਕ ਅਫ਼ਸਰ ਵੱਲੋਂ ਪ੍ਰਧਾਨ ਨੂੰ ਚੈੱਕ ਸਾਈਨ ਕਰਨ ਲਈ ਭੇਜੇ ਗਏ ਸੀ ਪਰ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਇਸ ’ਤੇ ਦਸਤਖ਼ਤ ਨਹੀਂ ਕੀਤੇ ਜਾਂਦੇ।
ਕੌਂਸਲ ਦੇ ਕਾਰਜਸਾਧਕ ਅਫ਼ਸਰ ਮਨਵੀਰ ਸਿੰਘ ਗਿੱਲ ਨੇ ਕਿਹਾ ਕਿ ਤਨਖਾਹ ਕਰਮਚਾਰੀਆਂ ਦਾ ਹੱਕ ਹੈ ਤੇ ਪ੍ਰਧਾਨ ਨਾਲ ਬੈਠ ਕੇ ਸਾਰੇ ਮਾਮਲੇ ਹੱਲ ਕਰ ਲਏ ਜਾਣਗੇ। ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਨੇ ਤਨਖਾਹ ਦਫ਼ਤਰ ਦੀ ਅਣਗਹਿਲੀ ਕਾਰਨ ਲੇਟ ਹੋਈ ਹੋਣੀ ਹੈ, ਜਿਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ।

Advertisement

Advertisement
Author Image

sukhwinder singh

View all posts

Advertisement
Advertisement
×