For the best experience, open
https://m.punjabitribuneonline.com
on your mobile browser.
Advertisement

ਗੁਰੂ ਤੇਗ ਬਹਾਦਰ ਹਸਪਤਾਲ ਦੇ ਡਾਕਟਰਾਂ ਵੱਲੋਂ ਹੜਤਾਲ

08:03 AM Jul 16, 2024 IST
ਗੁਰੂ ਤੇਗ ਬਹਾਦਰ ਹਸਪਤਾਲ ਦੇ ਡਾਕਟਰਾਂ ਵੱਲੋਂ ਹੜਤਾਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜੁਲਾਈ
ਗੁਰੂ ਤੇਗ ਬਹਾਦਰ ਹਸਪਤਾਲ ਵਿੱਚ ਐਤਵਾਰ ਨੂੰ ਮਰੀਜ਼ ਦੀ ਹੱਤਿਆ ਮਗਰੋਂ ਅੱਜ ਹਸਪਤਾਲ ਦੇ ਡਾਕਟਰਾਂ ਨੇ ਹੜਤਾਲ ਕਰ ਦਿੱਤੀ ਤੇ ਹਸਪਤਾਲ ਵਿੱਚ ਧਰਨਾ ਲਾ ਦਿੱਤਾ। ਜੀਟੀਬੀ ਹਸਪਤਾਲ ਵਿੱਚ ਅੱਜ ਵੀ ਸੁਰੱਖਿਆ ਖਾਸ ਨਹੀਂ ਸੀ। ਪ੍ਰਵੇਸ਼ ਦੁਆਰ ’ਤੇ ਗਾਰਡ ਵੀ ਨਹੀਂ ਸੀ। ਜੀਟੀਬੀ ਹਸਪਤਾਲ ਵਿੱਚ ਕੁੱਲ 227 ਸੁਰੱਖਿਆ ਗਾਰਡ ਹਨ ਪਰ ਇੱਥੋਂ ਦੇ ਡਾਕਟਰਾਂ ਦਾ ਦੋਸ਼ ਹੈ ਕਿ ਇੱਥੇ ਸਾਰੇ ਸਿਰਫ਼ ਨਾਮ ਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਇੱਥੇ ਸੁਰੱਖਿਆ ਪ੍ਰਬੰਧ ਠੀਕ ਨਹੀਂ ਹੈ। ਅੱਜ ਨਾ ਤਾਂ ਹਸਪਤਾਲ ਵਿੱਚ ਮਰੀਜ਼ ਰਜਿਸਟਰਡ ਹੋਏ ਅਤੇ ਨਾ ਹੀ ਓਪੀਡੀ ਚੱਲੀ। ਇਸ ਕਾਰਨ ਮਰੀਜ਼ਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹੁਲੜਬਾਜ਼ਾਂ ਨੇ ਹਸਪਤਾਲ ਦੇ ਵਾਰਡ ਨੰਬਰ 24 (ਸਰਜੀਕਲ ਵਾਰਡ) ‘ਚ ਦਾਖਲ ਹੋ ਕੇ ਰਿਆਜ਼ੂਦੀਨ ਨਾਂ ਦੇ ਮਰੀਜ਼ ਦੀ ਹੱਤਿਆ ਕਰ ਦਿੱਤੀ। ਉਹ ਵਾਰਡ ਵਿੱਚ ਦਾਖਲ ਮਰੀਜ਼ ਵਸੀਮ ਨੂੰ ਮਾਰਨ ਲਈ ਆਏ ਸਨ। ਰਿਆਜ਼ੂਦੀਨ ਗਲਤੀ ਨਾਲ ਮਾਰਿਆ ਗਿਆ। ਘਟਨਾ ਤੋਂ ਬਾਅਦ ਵਸੀਮ ਨੂੰ ਵੱਖਰੇ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਰਿਆਜ਼ੂਦੀਨ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਡਾਕਟਰਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਆ ਪ੍ਰਬੰਧ ਜ਼ੀਰੋ ਹਨ। ਕੋਈ ਵੀ ਵਿਅਕਤੀ ਬਿਨਾਂ ਕਿਸੇ ਪਾਬੰਦੀ ਦੇ ਵਾਰਡ ਵਿੱਚ ਜਾ ਸਕਦਾ ਹੈ। ਡਾਕਟਰਾਂ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਡਿਊਟੀ ਦੇਣੀ ਮੁਸ਼ਕਲ ਜਾਪਦੀ ਹੈ। ਕੱਲ੍ਹ ਦੀ ਘਟਨਾ ਕਾਰਨ ਉਨ੍ਹਾਂ ਦੇ ਮਨਾਂ ਵਿੱਚ ਡਰ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਵਾਲੀ ਘਟਨਾ ਮਗਰੋਂ ਪ੍ਰਬੰਧਕਾਂ ਨੂੰ ਇਸ ਪ੍ਰਤੀ ਸਾਵਧਾਨ ਹੋ ਜਾਣਾ ਚਾਹੀਦਾ ਹੈ। ਹਸਪਤਾਲ ਵਿੱਚ ਸੁਰੱਖਿਆ ਦੇ ਪ੍ਰਬੰਧ ਕਰਨੇ ਪ੍ਰਬੰਧਕਾਂ ਦਾ ਫ਼ਰਜ਼ ਹੈ।

Advertisement

ਪੁਲੀਸ ਵੱਲੋਂ ਦੋ ਨੌਜਵਾਨ ਗ੍ਰਿਫ਼ਤਾਰ

ਨਵੀਂ ਦਿੱਲੀ: ਦਿੱਲੀ ਦੇ ਜੀਟੀਬੀ ਹਸਪਤਾਲ ਵਿੱਚ ਇੱਕ ਮਰੀਜ਼ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਅੱਜ ਦੋ ਨੌਜਵਾਨਾਂ ਫੈਜ਼ ਅਤੇ ਫਰਹਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਗੋਲੀ ਚਲਾਉਣ ਵਾਲਾ ਮਾਸਟਰਮਾਈਂਡ ਅਤੇ ਮੁੱਖ ਮੁਲਜ਼ਮ ਅਜੇ ਫਰਾਰ ਹੈ। ਪੁਲੀਸ ਵੱਲੋਂ ਸ਼ੱਕੀ ਮਾਸਟਰਮਾਈਂਡ ਫਹੀਮ ਉਰਫ ਬਾਦਸ਼ਾਹ ਖਾਨ ਦੀ ਭਾਲ ਜਾਰੀ ਹੈ ਜੋ ਹਾਸ਼ਿਮ ਬਾਬਾ ਦਾ ਸਰਗਨਾ ਹੈ।

Advertisement

ਦਿੱਲੀ ਪੁਲੀਸ ਦੀ ਸਿਆਸੀ ਵਰਤੋਂ ਹੋ ਰਹੀ ਹੈ: ਭਾਰਦਵਾਜ

ਇਸੇ ਦੌਰਾਨ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਉਪ ਰਾਜਪਾਲ ਦੀ ਆਲੋਚਨਾ ਕਰਦੇ ਹੋਏ ਦੋਸ਼ ਲਗਾਇਆ ਕਿ ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ ਰਾਸ਼ਟਰੀ ਰਾਜਧਾਨੀ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਭਾਰਦਵਾਜ ਦਾ ਅਜਿਹਾ ਬਿਆਨ ਹਸਪਤਾਲ ਦੇ ਵਾਰਡ ਵਿੱਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਘੰਟੇ ਬਾਅਦ ਆਇਆ। ਐਕਸ ’ਤੇ ਹਿੰਦੀ ਵਿਚ ਇਕ ਪੋਸਟ ਵਿਚ ਭਾਰਦਵਾਜ ਨੇ ਦੋਸ਼ ਲਗਾਇਆ ਕਿ ਦਿੱਲੀ ਪੁਲੀਸ ਨੂੰ ਬਰਬਾਦ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਦੀ ਸਿਆਸੀ ਵਰਤੋਂ ਕੀਤੀ ਜਾ ਰਹੀ ਹੈ।

Advertisement
Author Image

joginder kumar

View all posts

Advertisement