For the best experience, open
https://m.punjabitribuneonline.com
on your mobile browser.
Advertisement

ਸਫ਼ਾਈ ਕਰਮਚਾਰੀਆਂ ਵੱਲੋਂ ਹੜਤਾਲ

07:09 AM Mar 14, 2024 IST
ਸਫ਼ਾਈ ਕਰਮਚਾਰੀਆਂ ਵੱਲੋਂ ਹੜਤਾਲ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਮਕਬੂਲ ਅਹਿਮਦ
ਕਾਦੀਆਂ, 13 ਮਾਰਚ
ਮਿਉਂਸਿਪਲ ਮੁਲਾਜ਼ਮ ਕਮੇਟੀ ਪੰਜਾਬ ਦੇ ਸੱਦੇ ’ਤੇ ਅੱਜ ਕਾਦੀਆਂ ਦੇ ਸਫ਼ਾਈ ਕਰਮਚਾਰੀ ਇੱਕ ਦਿਨ ਦੀ ਹੜਤਾਲ ’ਤੇ ਚਲੇ ਗਏ ਹਨ। ਸਫ਼ਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨੂੰ ਮੀਟਿੰਗਾਂ ਰਾਹੀ ਕਈ ਵਾਰ ਜਾਣੂ ਕਰਵਾਇਆ ਸੀ ਅਤੇ ਮੁੱਖ ਮੰਤਰੀ ਨੂੰ ਵੀ ਲਿਖਤੀ ਪੱਤਰਾਂ ਰਾਹੀਂ ਮੰਗਾਂ ਦੇ ਹੱਲ ਸਬੰਧੀ ਬੇਨਤੀ ਕੀਤੀ ਸੀ, ਪਰ ਕਾਫ਼ੀ ਸਮਾਂ ਬੀਤਣ ਉਪਰੰਤ ਕੋਈ ਠੋਸ ਨਤੀਜਾ ਨਹੀਂ ਨਿਕਲਿਆ, ਜਿਸ ਕਾਰਨ ਸਮੂਹ ਪੰਜਾਬ ਦੇ ਸਫ਼ਾਈ ਕਰਮਚਾਰੀ ਹੜਤਾਲ ’ਤੇ ਹਨ।
ਸਫ਼ਾਈ ਕਰਮਚਾਰੀ ਕੱਚੇ ਸਫ਼ਾਈ ਸੇਵਕਾਂ ਨੂੰ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਪੀਐੱਫ਼ ਵਿੱਚ ਵਾਪਸੀ ਤੇ ਤਨਖ਼ਾਹ ਸਮੇਂ ਸਿਰ ਦੇਣ ਲਈ ਵੈਟ ਦੀ ਰਾਸ਼ੀ ਦੁੱਗਣੀ ਕਰਨ ਸਮੇਤ ਕਈ ਮੰਗਾਂ ਕਰ ਰਹੇ ਹਨ। ਇਸ ਮੌਕੇ ਰਮੇਸ਼, ਰਮਨ, ਮਿਥੁਨ, ਸੁਰੇਸ਼, ਗੋਲਡੀ, ਗੁਰਦੀਪ, ਰਾਜਾ, ਸ਼ਾਮ ਲਾਲ, ਅਸ਼ੋਕ, ਸ਼ੀਲਾ, ਰਾਣੀ, ਸੁਨੀਤਾ, ਸੂਰਜ, ਰਵਿੰਦਰ, ਅਵਿਨਾਸ਼, ਵਿਕਰਾਂਤ, ਨਰੇਸ਼, ਅਜੀਤ ਲਾਲ ਅਤੇ ਰਾਮ ਲਾਲ ਸਮੇਤ ਅਨੇਕ ਕਰਮਚਾਰੀ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×