ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰੈਫਿਕ ਪੁਲੀਸ ਦੀ ਸਖ਼ਤੀ: ਲਾਲ ਬੱਤੀ ਟੱਪਣ ’ਤੇ ਈ-ਚਲਾਨ ਮੁੜ ਸ਼ੁਰੂ

07:29 AM Jul 04, 2024 IST
ਪੈਵੇਲੀਅਨ ਚੌਕ ’ਚ ਈ-ਚਲਾਨ ਬਾਰੇ ਸੁਚੇਤ ਕਰਨ ਲਈ ਲਾਇਆ ਗਿਆ ਸਾਈਨ ਬੋਰਡ।-ਫੋਟੋ: ਇੰਦਰਜੀਤ ਵਰਮਾ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਜੁਲਾਈ
ਸਨਅਤੀ ਸ਼ਹਿਰ ਵਿੱਚ ਇੱਕ ਵਾਰ ਫਿਰ ਟਰੈਫਿਕ ਪੁਲੀਸ ਨੇ ਲਾਲ ਬੱਤੀ ਟੱਪਣ ਵਾਲੇ ਲੋਕਾਂ ਦੇ ਲਈ ਈ-ਚਲਾਨ ਸ਼ੁਰੂ ਕਰ ਦਿੱਤੇ ਹਨ। ਇਸਦੇ ਤਹਿਤ ਸ਼ਹਿਰ ਦੇ ਦੋ ਚੌਕ ਅਜਿਹੇ ਹਨ, ਜਿੱਥੇ ਲਾਲ ਬੱਤੀ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਈ-ਚਲਾਨ ਹੋ ਰਹੇ ਹਨ ਤੇ ਉਨ੍ਹਾਂ ਦੇ ਘਰਾਂ ਵਿੱਚ ਇਹ ਚਲਾਨ ਪਹੁੰਚ ਰਹੇ ਹਨ। ਟਰੈਫਿਕ ਪੁਲੀਸ ਵੱਲੋਂ ਇਸਦਾ 1000 ਰੁਪਏ ਜੁਰਮਾਨਾ ਰੱਖਿਆ ਗਿਆ ਹੈ। ਰੋਜ਼ਾਨਾ 100 ਤੋਂ ਵੱਧ ਲੋਕ ਇਨ੍ਹਾਂ ਦੋ ਚੌਕਾਂ ਦੇ ਲਾਲ ਬੱਤੀ ਟੱਪ ਰਹੇ ਹਨ ਜਿਨ੍ਹਾਂ ਦੇ ਟਰੈਫਿਕ ਕੰਟਰੋਲ ਰੂਮ ਵਿੱਚ ਕੈਮਰਿਆਂ ਰਾਹੀਂ ਚਲਾਨ ਕੀਤੇ ਜਾ ਰਹੇ ਹਨ। ਏਸੀਪੀ ਟਰੈਫਿਕ ਚਰਨਜੀਵ ਲਾਂਬਾ ਨੇ ਦੱਸਿਆ ਕਿ ਟਰੈਫਿਕ ਪੁਲੀਸ ਵੱਲੋਂ ਸ਼ਹਿਰ ਵਿੱਚ ਪਹਿਲਾਂ 6 ਚੌਕਾਂ ਵਿੱਚ ਈ-ਚਲਾਨ ਕੀਤੇ ਜਾ ਰਹੇ ਹਨ, ਪਰ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਕਾਰਨ ਉੱਥੇ ਕੈਮਰੇ ਬੰਦ ਹੋ ਗਏ ਸਨ। ਇਸ ਯੋਜਨਾ ਦੀ ਦੁਬਾਰਾ ਸ਼ੁਰੂਆਤ ਕਰਦੇ ਹੋਏ ਟਰੈਫਿਕ ਪੁਲੀਸ ਨੇ ਦੋ ਪ੍ਰਮੁੱਖ ਚੌਕ, ਜਿਥੇ ਲੋਕ ਜ਼ਿਆਦਾ ਲਾਲ ਬੱਤੀ ਦੀ ਉਲੰਘਣਾ ਕਰਦੇ ਹਨ, ਉੱਥੇ ਈ-ਚਲਾਨ ਕਰਨੇ ਦੁਬਾਰਾ ਸ਼ੁਰੂ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਈ ਚਲਾਨ ਕੈਮਰਿਆਂ ਦੀ ਮਦਦ ਨਾਲ ਕੀਤੇ ਜਾ ਰਹੇ ਹਨ। ਛੱਤਰੀ ਚੌਕ ਤੇ ਪਵੇਲੀਅਨ ਮਾਲ ਚੌਕ ਵਿੱਚ ਸੇਫ਼ ਸਿਟੀ ਪ੍ਰਾਜੈਕਟ ਦੇ ਤਹਿਤ ਕੈਮਰੇ ਲਗਾਏ ਗਏ ਹਨ। ਇਨ੍ਹਾਂ ਕੈਮਰਿਆਂ ਨੂੰ ਕੰਟਰੋਲ ਰੂਮ ’ਤੇ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੌਕਾਂ ਵਿੱਚ ਜਦੋਂ ਵੀ ਲੋਕ ਲਾਲ ਬੱਤੀ ਦੀ ਉਲੰਘਣਾ ਕਰਕੇ ਲਾਲ ਬੱਤੀ ਟੱਪਦੇ ਹਨ ਤਾਂ ਕੈਮਰੇ ਉਨ੍ਹਾਂ ਵਾਹਨਾਂ ਦੀ ਫੋਟੋ ਖਿੱਚ ਕੇ ਕੰਟਰੋਲ ਰੂਮ ਵਿੱਚ ਭੇਜਦਾ ਹੈ ਜਿੱਥੋਂ ਵਾਹਨਾਂ ਦੇ ਨੰਬਰਾਂ ਦੇ ਜ਼ਰੀਏ ਜਾਣਕਾਰੀ ਕੱਢੀ ਜਾਂਦੀ ਹੈ ਤੇ ਈ-ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਾਲੇ 1000 ਰੁਪਏ ਜੁਰਮਾਨਾ ਰੱਖਿਆ ਗਿਆ ਹੈ। ਚਲਾਨ ਹੋਣ ਦੇ ਬਾਵਜੂਦ ਦੁਬਾਰਾ ਲਾਲ ਬੱਤੀ ਦੀ ਉਲੰਘਣਾ ਕਰਨ ’ਤੇ ਉਸਦਾ ਦੁੱਗਣੇ ਜੁਰਮਾਨੇ ਦਾ ਚਲਾਨ ਹੁੰਦਾ ਹੈ। ਤੀਜੀ ਵਾਰ ਗਲਤੀ ਕਰਨ ਵਾਲੇ ਦਾ ਡਰਾਈਵਿੰਗ ਲਾਇਸੈਂਸ ਤਿੰਨ ਮਹੀਨੇ ਲਈ ਸਸਪੈਂਡ ਕਰ ਦਿੱਤਾ ਜਾਂਦਾ ਹੈ। ਹਾਲੇ ਇਨ੍ਹਾਂ ਕੈਮਰਿਆਂ ਦੇ ਰਾਹੀਂ ਸਿਰਫ਼ ਲਾਲ ਬੱਤੀ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਹੀ ਹੋ ਰਹੇ ਹਨ, ਪਰ ਆਉਣ ਵਾਲੇ ਸਮੇਂ ਵਿੱਚ ਹੋਰਨਾਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਇੱਥੇ ਚਲਾਨ ਕੈਮਰਿਆਂ ਰਾਹੀਂ ਹੀ ਹੋਣਗੇ।

Advertisement

Advertisement
Advertisement