ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਵਾਜਾਈ ਸੁਚਾਰੂ ਬਣਾਉਣ ਲਈ ਪੁਲੀਸ ਵੱਲੋਂ ਸਖ਼ਤੀ

10:51 AM Jul 15, 2024 IST
ਦੁਕਾਨਾਂ ਅੱਗੇ ਲਾਏ ਪਾਈਪ ਪੁਟਵਾਉਂਦੇ ਹੋਏ ਪੁਲੀਸ ਮੁਲਾਜ਼ਮ।

ਦੇਵਿੰਦਰ ਸਿੰਘ ਜੱਗੀ
ਪਾਇਲ, 14 ਜੁਲਾਈ
ਪੁਲੀਸ ਚੌਕੀ ਰੌਣੀ ਦੇ ਇੰਚਾਰਜ ਹੁਸਨ ਲਾਲ ਤੇ ਪੁਲੀਸ ਪਾਰਟੀ ਵੱਲੋਂ ਬੱਸ ਸਟੈਂਡ ਰੌਣੀ ਵਿੱਚ ਆਵਾਜਾਈ ’ਚ ਪੈ ਰਹੇ ਵਿਘਨ ਨੂੰ ਰੋਕਣ ਅਤੇ ਆਵਾਜਾਈ ਨੂੰ ਸਹੀ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਮੁਹਿੰਮ ਆਰੰਭੀ ਗਈ। ਪੁਲੀਸ ਵੱਲੋਂ ਬੱਸ ਸਟੈਂਡ ਰੌਣੀ ਵਿੱਚ ਰਸਤਾ ਖੁੱਲ੍ਹਵਾਇਆ ਗਿਆ ਤੇ ਆਵਾਜਾਈ ਵਿੱਚ ਵਿਘਨ ਪਾਉਣ ਵਾਲੇ ਦੁਕਾਨਾਂ ਅੱਗੇ ਗੱਡੇ ਪਾਈਪ ਪੁਟਵਾਏ ਗਏ ਤੇ ਗ਼ਲਤ ਪਾਰਕ ਕੀਤੇ ਵਾਹਨਾਂ ਦੇ ਚਲਾਨ ਕੱਟੇ ਗਏ।
ਚੌਕੀ ਇੰਚਾਰਜ ਹੁਸਨ ਲਾਲ ਨੇ ਦੱਸਿਆ ਕਿ ਬੱਸ ਸਟੈਂਡ ਰੌਣੀ ਵਿੱਚ ਟਰੈਫਿਕ ਦੀ ਦਿੱਕਤ ਆਉਣ ਕਾਰਨ ਬੱਸਾਂ ਵਾਇਆ ਰੌਣੀ ਆਉਣ ਦੀ ਜਗ੍ਹਾ ਸਿੱਧੀਆਂ ਜਰਗ ਤੋਂ ਜੌੜੇਪੁਲ ਨੂੰ ਜਾਣ ਲੱਗੀਆਂ ਸਨ। ਇਸ ਕਾਰਨ ਯਾਤਰੂਆਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ। ‘ਆਪ’ ਆਗੂ ਹਰਤੇਜ ਸਿੰਘ ਰੌਣੀ ਨੇ ਪੁਲੀਸ ਪਾਰਟੀ ਨੂੰ ਨਾਲ ਲੈ ਕੇ ਟਰੈਫਿਕ ’ਚ ਪੈ ਰਿਹਾ ਵਿਘਨ ਰੋਕਣ ਲਈ ਦੁਕਾਨਾਂ ਅੱਗੇ ਗੱਡੇ ਪਾਈਪ ਮੌਕੇ ’ਤੇ ਹੀ ਪੁੱਟਵਾਏ। ਟਰੈਫਿਕ ’ਚ ਵਿਘਨ ਪਾਉਣ ਵਾਲੇ ਵਾਹਨਾਂ ਦੇ ਚਲਾਨ ਵੀ ਕੱਟੇ ਗਏ।
ਇੱਥੇ ਹਾਜ਼ਰ ਲੋਕਾਂ ਨੇ ਇਸ ਉਪਰਾਲੇ ਲਈ ਪੁਲੀਸ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਵਿੱਚ ਆਵਾਜਾਈ ਦੀ ਸਮੱਸਿਆ ਤੇ ਦੁਕਾਨਾਂ ਅੱਗੇ ਪਾਈਪ ਗੱਡਣ ਅਤੇ ਸਾਮਾਨ ਰੱਖਣ ਕਾਰਨ ਰਸਤਾ ਜਾਮ ਹੋ ਜਾਂਦਾ ਸੀ ਜਿਸ ਕਾਰ ਰਾਹਗੀਰਾਂ ਅਤੇ ਬੱਸ ਚਾਲਕਾਂ ਨੂੰ ਦਿੱਕਤ ਹੁੰਦੀ ਸੀ। ਇਸ ਲਈ ਪੁਲੀਸ ਚੌਕੀ ਰੌਣੀ ਵੱਲੋਂ ਵਿਸ਼ੇਸ਼ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ ਹੈ।

Advertisement

Advertisement