ਨਾਜਾਇਜ਼ ਖਣਨ ਵਿਰੁੱਧ ਸਖ਼ਤੀ ਕੀਤੀ
07:58 AM Sep 09, 2024 IST
ਘਨੌਲੀ/ਰੂਪਨਗਰ: ਜਲ ਸਰੋਤ-ਕਮ-ਖਣਨ ਉਪ ਮੰਡਲ ਰੂਪਨਗਰ ਦੇ ਨਵੇਂ ਆਏ ਐੱਸਡੀਓ ਸੁਰਜੀਤ ਸਿੰਘ ਵੱਲੋਂ ਨਾਜਾਇਜ਼ ਖਣਨ ਵਿਰੁੱਧ ਸ਼ਿਕੰਜਾ ਕਸ ਦਿੱਤਾ ਗਿਆ ਹੈ। ਉਹ ਆਪਣੀ ਟੀਮ ਸਣੇ ਨਾਜਾਇਜ਼ ਖਣਨ ਰੋਕਣ ਲਈ ਖ਼ੁਦ ਚੈਕਿੰਗ ਕਰ ਰਹੇ ਹਨ। ਬੀਤੀ ਰਾਤ ਘਨੌਲੀ ਬੈਰੀਅਰ ਨੇੜੇ ਅਧੂਰੇ ਦਸਤਾਵੇਜ਼ਾਂ ਵਾਲੇ ਟਿੱਪਰ ਦਾ ਚਲਾਨ ਕਰਦੇ ਸਮੇਂ ਉਨ੍ਹਾਂ ਦੱਸਿਆ ਕਿ ਸਬ-ਡਿਵੀਜ਼ਨ ਅੰਦਰ ਬਿਲਕੁਲ ਵੀ ਨਾਜਾਇਜ਼ ਖਣਨ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਖਣਨ ਸਮੱਗਰੀ ਦੀ ਢੋਆ-ਢੁਆਈ ਵਿੱਚ ਲੱਗੇ ਟਿੱਪਰ ਚਾਲਕਾਂ ਤੇ ਉਨ੍ਹਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਦਸਤਾਵੇਜ਼ ਲੈ ਕੇ ਹੀ ਆਪਣੇ ਵਾਹਨ ਰਾਹੀਂ ਖਣਨ ਸਮੱਗਰੀ ਦੀ ਸਪਲਾਈ ਕਰਨ। ਇਸ ਮੌਕੇ ਉਨ੍ਹਾਂ ਨਾਲ ਜੇਈ ਹਰਪ੍ਰੀਤ ਸਿੰਘ ਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement